Welcome to Perth Samachar
ਕੈਨੇਡਾ ’ਚ 1,000 ਤੋਂ ਜ਼ਿਆਦਾ ਥਾਵਾਂ ’ਤੇ ਜੰਗਲ ਦੀ ਅੱਗ ਹੁਣ ਤਕ 1,00,000 ਵਰਗ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਨੂੰ ਸਾੜ ਰਹੀ ਹੈ। 600 ਸਥਾਨਾਂ ’ਤੇ ਅੱਗ ਕੰਟਰੋਲ ਤੋਂ ਬਾਹਰ ਹੈ ਤੇ ਤੇਜ਼ੀ ਨਾਲ ਵੱਧ ਰਹੀ ਹੈ। ਅੱਗ ਦੀ ਲਪੇਟ ’ਚ ਆਇਆ ਖੇਤਰ ਆਈਸਲੈਂਡ ਜਾਂ ਦੱਖਣੀ ਕੋਰੀਆ ਦੇ ਆਕਾਰ ਦੇ ਬਰਾਬਰ ਹੈ।
ਮੀਡੀਆ ਮੁਤਾਬਕ ਪਿਛਲੇ 4 ਦਹਾਕਿਆਂ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਕੈਨੇਡਾਈ ਲੋਕ ਪ੍ਰਭਾਵਿਤ ਹੋਏ। ਅੱਗ ਤੇ ਧੂੰਏਂ ਕਾਰਨ 1,55,000 ਤੋਂ ਜ਼ਿਆਦਾ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਕੈਨੇਡਾ ’ਚ ਹੁਣ 5,500 ਘਰੇਲੂ ਤੇ ਲਗਭਗ 330 ਕੌਮਾਂਤਰੀ ਫਾਇਰ ਬ੍ਰਿਗੇਡ ਮੈਂਬਰ ਅੱਗ ਬੁਝਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ।
ਅੱਗ ਜਿਸ ਪੱਧਰ ’ਤੇ ਫੈਲੀ ਹੈ, ਉਸ ਦੇ ਮੁਕਾਬਲੇ ’ਚ ਫਾਇਰ ਕਰਮੀਆਂ ਦੀ ਗਿਣਤੀ ਬਹੁਤ ਘੱਟ ਹੈ। ਚੀਨੀ ਵਿਗਿਆਨੀਆਂ ਦੇ ਇਕ ਅਧਿਐਨ ਮੁਤਾਬਕ ਕੈਨੇਡਾ ’ਚ ਜੰਗਲ ਦੀ ਭਿਆਨਕ ਅੱਗ ਨਾਲ ਗ੍ਰੀਨ ਹਾਊਸ ਗੈਸ ਨਿਕਾਸੀ ਇਕ ਅਰਬ ਮੀਟ੍ਰਿਕ ਟਨ ਕਾਰਬਨ ਡਾਇਆਕਸਾਈਡ ਦੇ ਬਰਾਬਰ ਹੋ ਗਈ ਹੈ।