Welcome to Perth Samachar
18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਆਸਟ੍ਰੇਲੀਅਨ ਨਾਗਰਿਕਾਂ ਨੂੰ ਇਸ ਰੈਫਰੈਂਡਮ ਵਿਚ ਵੋਟ ਪਾਉਣੀ ਲਾਜ਼ਮੀ ਹੈ। ਇੰਡੀਜੀਨਸ ‘ਵੌਇਸ ਟੂ ਪਾਰਲੀਮੈਂਟ’ ਰਾਏਸ਼ੁਮਾਰੀ ਹੁਣ ਅਧਿਕਾਰਤ ਤੌਰ ‘ਤੇ 14 ਅਕਤੂਬਰ ਨੂੰ ਹੋਣ ਜਾ ਰਹੀ ਹੈ ਪਰ ਇਸ ਨੂੰ ਲੈਕੇ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਕਈ ਸਵਾਲ ਹਨ।
ਵੋਟਿੰਗ ਵਾਲੇ ਦਿਨ ਤੁਸੀਂ ਆਪਣੇ ਨੇੜਲੇ ਪੋਲਿੰਗ ਸਥਾਨ, ਜੋ ਕਿ ਆਮ ਤੌਰ ‘ਤੇ ਸਥਾਨਕ ਸਕੂਲ, ਗਿਰਜਾ ਘਰ ਅਤੇ ਕਮਿਊਨਿਟੀ ਹਾਲ ਜਾਂ ਜਨਤਕ ਇਮਾਰਤਾਂ ਵਿਚ ਸਥਾਪਤ ਕੀਤੇ ਜਾਂਦੇ ਹਨ, ਵਿੱਚ ਜਾ ਕੇ ਆਪਣੀ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਇਨ੍ਹਾਂ ਕੇਂਦਰਾਂ ਦੀ ਜਾਣਕਾਰੀ ਏ ਈ ਸੀ ਦੀ ਵੈੱਬਸਾਈਟ ‘ਤੇ ਉਪਲਬਧ ਕੀਤੀ ਜਾਵੇਗੀ।
ਰੈਫਰੈਂਡਮ ਵਿੱਚ ਵੋਟ ਪਾਉਣ ਲਈ ਤੁਸੀਂ ਆਪਣੀ ਵੋਟ ਡਾਕ ਰਾਹੀਂ ਵੀ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀ ਆਪਣੀ ਵੋਟ ਵੋਟਿੰਗ ਦੇ ਦਿਨ ਤੋਂ ਪਹਿਲਾਂ ਵੀ ਪਾ ਸਕੋਗੇ। ਦੂਰ-ਦੁਰਾਡੇ ਇਲਾਕਿਆਂ ਦੇ ਵਸਨੀਕਾਂ ਲਈ ਵੋਟਿੰਗ ਸਭ ਤੋਂ ਪਹਿਲਾਂ 25 ਸਤੰਬਰ ਨੂੰ ਖੁੱਲ੍ਹ ਜਾਵੇਗੀ।