Welcome to Perth Samachar
ਵਿਕਟੋਰੀਆ ਸੂਬੇ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਿਕ ਜਹਾਜ਼ ਵਿਚ 17 ਲੋਕ ਸਵਾਰ ਸਨ, ਜਿਸ ਵਿਚੋਂ 7 ਯਾਤਰੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਵਿਕਟੋਰੀਆ ਪੁਲਿਸ ਨੇ ਕਿਹਾ ਕਿ ਜਹਾਜ਼ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 7:50 ‘ਤੇ ਬਾਰਵੋਨ ਹੈੱਡਸ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਉਸ ਵਿਚ ਪਾਇਲਟ ਸਮੇਤ 17 ਲੋਕ ਸਵਾਰ ਸਨ।
ਵਿਕਟੋਰੀਆ ਦੇ ਦੱਖਣੀ ਤੱਟਵਰਤੀ ਖੇਤਰ ‘ਤੇ ਸਥਿਤ ਕੋਨੇਵਾਰੇ ਦੇ ਨੇੜੇ ਐਮਰਜੈਂਸੀ ਲੈਂਡਿੰਗ ਕਰਨ ਤੋਂ ਪਹਿਲਾਂ ਜਹਾਜ਼ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਐਂਬੂਲੈਂਸ ਵਿਕਟੋਰੀਆ ਦੇ ਅਨੁਸਾਰ, 7 ਜ਼ਖ਼ਮੀ ਲੋਕਾਂ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਐਮਰਜੈਂਸੀ ਸੇਵਾ ਦੇ ਬੁਲਾਰੇ ਨੇ ਕਿਹਾ, “ਪੈਰਾਮੈਡਿਕਸ ਨੇ ਘਟਨਾ ਸਥਾਨ ‘ਤੇ ਜਹਾਜ਼ ਤੋਂ 10 ਹੋਰ ਲੋਕਾਂ ਦਾ ਮੁਲਾਂਕਣ ਕੀਤਾ, ਪਰ ਉਨ੍ਹਾਂ ਨੂੰ ਐਮਰਜੈਂਸੀ ਇਲਾਜ ਦੀ ਲੋੜ ਨਹੀਂ ਸੀ।” ਪੁਲਿਸ ਨੇ ਅੱਗੇ ਕਿਹਾ ਕਿ ਹਾਦਸੇ ਦੇ ਸਹੀ ਹਾਲਾਤਾਂ ਦੀ ਜਾਂਚ ਜਾਰੀ ਹੈ। ਆਸਟ੍ਰੇਲੀਅਨ ਟ੍ਰਾਂਸਪੋਰਟ ਸੇਫਟੀ ਬਿਊਰੋ ਨੇ ਸੇਸਨਾ 208 ਕੈਰਾਵਾਨ ਸਕਾਈਡਾਈਵਿੰਗ ਏਅਰਕ੍ਰਾਫਟ ਦੀ ਜ਼ਬਰਦਸਤੀ ਲੈਂਡਿੰਗ ਲਈ ਟ੍ਰਾਂਸਪੋਰਟ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਹੈ।
ATSB ਦੇ ਚੀਫ਼ ਕਮਿਸ਼ਨਰ ਐਂਗਸ ਮਿਸ਼ੇਲ ਨੇ ਕਿਹਾ, “ਬਾਰਵੋਨ ਹੈੱਡਸ ਤੋਂ ਉਡਾਣ ਭਰਨ ਤੋਂ ਬਾਅਦ ਸ਼ੁਰੂਆਤੀ ਚੜ੍ਹਾਈ ਦੇ ਦੌਰਾਨ, ਪਾਇਲਟ ਨੂੰ ਇੰਜਣ ਵਿੱਚ ਖਰਾਬੀ ਦਿਸੀ ਅਤੇ ਉਸ ਨੇ ਜ਼ਬਰਦਸਤੀ ਲੈਂਡਿੰਗ ਕਰਾਈ, ਜਿਸ ਦੌਰਾਨ ਜਹਾਜ਼ ਹਾਦਸਗ੍ਰਸਤ ਹੋ ਗਿਆ।’