Welcome to Perth Samachar
ਇੰਗਲੈਂਡ ਦੇ ਗ੍ਰੇਟਰ ਮੈਨਚੈਸਟਰ ਵਿਚ 72 ਸਾਲਾ ਇਕ ਬਜ਼ੁਰਗ ਔਰਤ ਅਤੇ ਵਿਅਕਤੀ ਨਾਲ ਰੇਪ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਪੀੜਤਾਂ ਦੀ ਸ਼ਿਕਾਇਤ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਪਰ ਪੁਲਿਸ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਦੋਸ਼ੀ 64 ਸਾਲ ਦਾ ਵਿਅਕਤੀ ਨਿਕਲਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭਾਰਤੀ ਮੂਲ ਦੇ 64 ਸਾਲਾ ਵਿਅਕਤੀ ਨੂੰ 72 ਸਾਲਾ ਵਿਅਕਤੀ ਅਤੇ ਔਰਤ ਨਾਲ ਬਲਾਤਕਾਰ ਅਤੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਭਾਰਤੀ ਮੂਲ ਦੇ ਵਿਜੇ ਚਾਵਲਾ ਵਾਸੀ ਡੇਜ਼ੀ ਬੈਂਕ ਰੋਡ ਮੈਨਚੈਸਟਰ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ 18 ਮਾਰਚ 2023 ਨੂੰ ਤੜਕੇ 2:30 ਵਜੇ ਅਧਿਕਾਰੀਆਂ ਨੂੰ ਇਕ ਔਰਤ ਤੋਂ ਸੂਚਨਾ ਮਿਲੀ ਕਿ ਮੈਨਚੈਸਟਰ ਦੇ ਰਿਚਮੰਡ ਗ੍ਰੋਵ ਵਿੱਚ ਇਕ ਰਿਹਾਇਸ਼ ਵਿੱਚ ਇਕ ਰਾਤ ਪਹਿਲਾਂ ਉਸ ਨਾਲ ਰੇਪ ਕੀਤਾ ਗਿਆ ਸੀ।
ਸੂਚਨਾ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਪੀੜਤ ਔਰਤ ਨੂੰ ਤੁਰੰਤ ਮਾਹਿਰ ਅਧਿਕਾਰੀਆਂ ਅਤੇ ਸਹਾਇਤਾ ਸੇਵਾਵਾਂ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਗਈ। ਦੱਸਿਆ ਜਾਂਦਾ ਹੈ ਕਿ 64 ਸਾਲਾ ਵਿਅਕਤੀ ਨੂੰ ਬੀਤੀ 18 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਅਗਲੀ ਜਾਂਚ ਲਈ ਛੱਡ ਦਿੱਤਾ ਗਿਆ ਸੀ। 20 ਮਈ ਨੂੰ ਜਦੋਂ ਅਧਿਕਾਰੀ ਹੋਰ ਪੁੱਛਗਿੱਛ ਕਰ ਰਹੇ ਸਨ ਤਾਂ ਇਕ 72 ਸਾਲਾ ਵਿਅਕਤੀ ਨੇ ਵੀ ਆਪਣੇ ਨਾਲ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾ ਦਿੱਤਾ।
ਹੁਣ 2 ਅਕਤੂਬਰ 2023 ਨੂੰ 64 ਸਾਲਾ ਦੋਸ਼ੀ ਨੂੰ ਰੇਪ ਅਤੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ 2023 ਨੂੰ ਮੈਨਚੈਸਟਰ ਕਰਾਊਨ ਕੋਰਟ ਵਿੱਚ ਹੋਵੇਗੀ।