Welcome to Perth Samachar
ਆਕਲੈਂਡ ਦੀ ਨਿਕੋਲਾ ਚੇਨ ਦੀ ਜੋ ਨਵੀਂ ਨੌਕਰੀ ਲੱਗੀ ਹੈ, ਸੱਚਮੁੱਚ ਹੀ ਸਭ ਤੋਂ ਵਧੀਆ ਵਿੱਚੋਂ ਵਧੀਆ ਕਹੀ ਜਾ ਸਕਦੀ ਹੈ, ਉਸਨੂੰ ਕੇਐਫਸੀ ਲਈ ਟੇਸਟ ਟੈਸਟਰ ਦੀ ਨੌਕਰੀ ਮਿਲੀ ਹੈ। ਇਸ ਨੌਕਰੀ ਦੇ ਇਸ਼ਤਿਹਾਰ ਨੂੰ ਕਰੀਬ 70,000 ਲੋਕਾਂ ਨੇ ਦੇਖਿਆ ਸੀ ਤੇ ਇਸਨੂੰ ਹਾਸਿਲ ਕਰਨ ਲਈ ਕਰੀਬ 900 ਜਣਿਆਂ ਨੇ ਅਪਲਾਈ ਕਰਨਾ ਸੀ। ਨਿਕੋਲਾ ਦੀ ਡਿਊਟੀ ਕੇਐਫਸੀ ਲਈ ਬਨਣ ਵਾਲੇ ਭੋਜਨ ਵਿੱਚ ਸੁਆਦ, ਕਰੰਚ, ਤਾਜਾਪਣ ਤੇ ਮਸਾਲਿਆਂ ਦੇ ਸੁਮੇਲ ਨੂੰ ਪਹਿਚਾਨਣਾ ਹੈ ਤੇ ਉਸਦਾ ਕਹਿਣਾ ਹੈ ਕਿ ਸੱਚਮੁੱਚ ਇਹ ਉਸਦੀ ਡਰੀਮ ਜੋਬ ਹੈ। ਨਿਕੋਲਾ ਨੂੰ ਜੋਬ ਹਾਸਿਲ ਕਰਨ ਲਈ ਖਾਣ-ਪੀਣ ਦੇ ਕਈ ਸਖਤ ਇਮਤਿਹਾਨਾਂ ‘ਚੋਂ ਗੁਜਰਣਾ ਪਿਆ।