Welcome to Perth Samachar

Australia ‘ਚ ਗੈਰ-ਕਾਨੂੰਨੀ ਤੰਬਾਕੂ ਦਰਾਮਦ ਦੀ ਕੋਸ਼ਿਸ਼ ਨੂੰ ਲੈ ਕੇ ਛੇ ਵਿਅਕਤੀ ਗ੍ਰਿਫ਼ਤਾਰ

ਆਸਟ੍ਰੇਲੀਆ ਵਿਖੇ ਵਿਕਟੋਰੀਆ ਵਿੱਚ ਲਗਭਗ 15 ਮਿਲੀਅਨ ਡਾਲਰ ਦੀ ਕੀਮਤ ਦੀਆਂ 10 ਮਿਲੀਅਨ ਗੈਰ-ਕਾਨੂੰਨੀ ਸਿਗਰਟਾਂ ਨੂੰ ਕਥਿਤ ਤੌਰ ‘ਤੇ ਦਰਾਮਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਛੇ ਵਿਅਕਤੀਆਂ ‘ਤੇ ਦੋਸ਼ ਲਗਾਇਆ ਗਿਆ।

ਪੁਲਸ ਦਾ ਕਹਿਣਾ ਹੈ ਕਿ ਸਾਰੇ ਦੋਸ਼ੀ ਮੈਲਬੌਰਨ ਦੇ ਰਹਿਣ ਵਾਲੇ ਹਨ ਅਤੇ ਕੁਝ ਦੇ ਕਥਿਤ ਤੌਰ ‘ਤੇ ਮੱਧ ਪੂਰਬੀ ਅਪਰਾਧ ਪਰਿਵਾਰ ਨਾਲ ਸਬੰਧ ਹਨ। ਉਨ੍ਹਾਂ ਨੂੰ ਆਸਟ੍ਰੇਲੀਅਨ ਫੈਡਰਲ ਪੁਲਸ, ਵਿਕਟੋਰੀਆ ਪੁਲਸ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਦੁਆਰਾ 16 ਮਹੀਨੇ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਦੋਸ਼ ਲਗਾਉਣਗੇ ਕਿ ਕੁਝ ਪੁਰਸ਼ ਭਰੋਸੇਯੋਗ ਅਹੁਦਿਆਂ ‘ਤੇ ਮਾਲ ਅਤੇ ਟਰਾਂਸਪੋਰਟ ਲੌਜਿਸਟਿਕ ਕੰਪਨੀਆਂ ਲਈ ਕੰਮ ਕਰਦੇ ਹਨ। ਪੁਲਸ ਅੱਜ ਇਸ ਸਬੰਧੀ ਇੱਕ ਅਪਡੇਟ ਜਾਰੀ ਕਰੇਗੀ।

 

Share this news