Welcome to Perth Samachar
ਬ੍ਰਿਸਬੇਨ ਸੁਪਰੀਮ ਕੋਰਟ ਨੇ ਬੀਤੇ ਦਿਨੀਂ ਬਹੁਤ ਹੀ ਅਹਿਮ ਫੈਸਲਾ ਸੁਣਾਉਂਦਿਆਂ 37 ਸਾਲਾ ਬ੍ਰਾਇਨ ਜੋਨਸਟਨ ਨੂੰ ਉਮਰ ਕੈਦ ਦੀ ਸਖਤ ਸਜਾ ਸੁਣਾਈ ਹੈ। ਬ੍ਰਾਇਨ ‘ਤੇ ਆਪਣੀ ਕੈਲੀ ਵਿਲਕੀਨਸਨ ਨੂੰ ਅਪ੍ਰੈਲ 20, 2021 ਵਿੱਚ ਜਿਓਂਦਾ ਸਾੜ ਕੇ ਮਾਰਨ ਦੇ ਦੋਸ਼ ਸਨ। ਅਦਾਲਤ ਵਿੱਚ ਬ੍ਰਾਇਨ ਨੇ ਆਪਣੇ ਦੋਸ਼ ਕਬੂਲ ਲਏ ਸਨ। 27 ਸਾਲਾ ਕੈਲੀ 3 ਬੱਚਿਆਂ ਦੀ ਮਾਂ ਸੀ ਤੇ ਸਾੜਣ ਤੋਂ ਪਹਿਲਾ ਬ੍ਰਾਇਨ ਨੇ ਉਸਦੇ ਗਲੇ ਤੇ ਛਾਤੀ ‘ਤੇ ਕਈ ਵਾਰ ਛੁਰਿਆਂ ਨਾਲ ਵੀ ਵਾਰ ਕੀਤਾ। ਬ੍ਰਾਇਨ ਨੂੰ ਪੈਰੋਲ ਲਈ ਘੱਟੋ-ਘੱਟ 20 ਸਾਲ ਦੀ ਸਜਾ ਭੁਗਤਨੀ ਪਏਗੀ।