Welcome to Perth Samachar

Canada ਦੀ Bye ELection ਵਿਚ ਕੰਜ਼ਰਵੇਟਿਵ ਪਾਰਟੀ ਜੇਤੂ

ਉਨਟਾਰੀਓ ਦੀ ਡਰਹਮ ਰਾਈਡਿੰਗ ਵਿਚ ਹੋਈ ਪਾਰਲੀਮਾਨੀ ਜ਼ਿਮਨੀ ਚੋਣ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਜਮੀਲ ਜਿਵਾਨੀ ਜੇਤੂ ਰਹੇ ਅਤੇ ਟੋਰੀਆਂ ਨੇ ਪਿਛਲੇ 20 ਸਾਲ ਤੋਂ ਇਸ ਸੀਟ ‘ਤੇ ਚੱਲ ਰਿਹਾ ਦਬਦਬਾ ਕਾਇਮ ਰੱਖਿਆ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਐਰਿਨ ਓ ਟੂਲ ਦੇ ਅਸਤੀਫੇ ਕਾਰਨ ਡਰਹਮ ਸੀਟ ਖਾਲੀ ਹੋਈ ਅਤੇ ਜ਼ਿਮਨੀ ਚੋਣ ਦਾ ਐਲਾਨ ਕੀਤਾ ਗਿਆ।

ਜਮੀਲ ਜਿਵਾਨੀ ਨੂੰ 55 ਫੀ ਸਦੀ ਤੋਂ ਵੱਧ ਵੋਟਾਂ ਮਿਲੀਆਂ ਜਦਕਿ ਲਿਬਰਲ ਉਮੀਦਵਾਰ ਰੌਬਰਟ ਰੌਕ ਦੂਜੇ ਸਥਾਨ ‘ਤੇ ਰਿਹਾ।

ਜਿੱਤ ਦੇ ਐਲਾਨ ਮਗਰੋਂ ਕਲੈਰਿੰਗਟਨ ਦੇ ਇਕ ਰੈਸਟੋਰੈਂਟ ਵਿਚ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਜਮੀਲ ਜਿਵਾਨੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜ਼ਿਕਰ ਕਰਦਿਆਂ ਕਿਹਾ, ”ਪਿਆਰੇ ਪ੍ਰਧਾਨ ਮੰਤਰੀ, ਡਰਹਮ ਵਾਸੀਆਂ ਨੇ ਤੁਹਾਨੂੰ ਸੁਨੇਹਾ ਦੇ ਦਿਤਾ ਹੈ, ਕੀ ਇਹ ਤੁਹਾਨੂੰ ਮਿਲ ਗਿਆ ਹੈ?” ਪੇਸ਼ੇ ਵਜੋਂ ਵਕੀਲ ਅਤੇ ਸਿਆਸੀ ਟਿੱਪਣੀਕਾਰ ਜਮੀਲ ਜਿਵਾਨੀ ਨੈਸ਼ਨਲ ਪੋਸਟ ਅਤੇ ਟੋਰਾਂਟੋ ਸਨ ਵਾਸਤੇ ਲਿਖਦੇ ਆਏ ਹਨ। ਇਥੇ ਦਸਣਾ ਬਣਦਾ ਹੈ ਕਿ ਡਰਹਮ ਸੀਟ ‘ਤੇ ਜ਼ਿਮਨੀ ਚੋਣ ਦੌਰਾਨ ਬਹੁਤ ਘੱਟ ਵੋਟਾਂ ਪਈਆਂ 116,250 ਰਜਿਸਟਰਡ ਵੋਟਰਾਂ ਵਿਚੋਂ ਅੱਧੇ ਵੀ ਵੋਟ ਪਾਉਣ ਨਾ ਪੁੱਜੇ।

ਸੋਮਵਾਰ ਨੂੰ ਆਏ ਨਤੀਜੇ ਹਾਊਸ ਆਫ ਕਾਮਨਜ਼ ਵਿਚ ਸੱਤਾ ਦਾ ਤਵਾਜ਼ਨ ਵਿਗਾੜਨ ਦੀ ਸਮਰੱਥਾ ਨਹੀਂ ਰਖਦੇ ਪਰ ਗਰੇਟਰ ਟੋਰਾਂਟੋ ਏਰੀਆ ਵਿਚ ਸਿਆਸੀ ਪਾਰਟੀਆਂ ਦੀ ਪਕੜ ਵਧਣ ਜਾਂ ਘਟਣ ਵੱਲ ਇਸ਼ਾਰਾ ਜ਼ਰੂਰ ਕਰਦੇ ਹਨ। ਕੈਨੇਡਾ ਵਿਚ ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ ਅਤੇ ਜੀ.ਟੀ.ਏ. ਦੀਆਂ ਸੀਟਾਂ ਹਰ ਸਿਆਸੀ ਪਾਰਟੀ ਵਾਸਤੇ ਬੇਹੱਦ ਅਹਿਮ ਹੋਣਗੀਆਂ। ਜਮੀਲ ਜਿਵਾਨੀ ਦੇ ਸਿਆਸੀ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਚਪਨ ਬਰੈਂਪਟਨ ਵਿਚ ਲੰਘਿਆ ਅਤੇ ਯੇਲ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕਰਨ ਮਗਰੋਂ ਵਕਾਲਤ ਆਰੰਭ ਦਿਤੀ। ਸਿਆਸੀ ਟਿੱਪਣੀਕਾਰ ਬਣਦਿਆਂ ਉਨ੍ਹਾਂ ਦਾ ਝੁਕਾਅ ਕੰਜ਼ਰਵੇਟਿਵ ਪਾਰਟੀ ਵੱਲ ਹੋ ਗਿਆ ਅਤੇ ਐਰਿਨ ਓ ਟੂਲ ਦੇ ਅਸਤੀਫੇ ਮਗਰੋਂ ਡਰਹਮ ਸੀਟ ਤੋਂ ਉਮੀਦਵਾਰ ਵੀ ਮਿਲ ਗਈ।

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਵਿੱਚ ਵਿਘਨ ਪਾਉਣ ਲਈ ਪੰਜਾਬ ਕਾਂਗਰਸ ਦੇ ਮੈਂਬਰਾਂ ਦੀ ਭਾਰੀ ਆਲੋਚਨਾ ਕੀਤੀ। ਉਨ੍ਹਾਂ ਗੁੱਸੇ ਵਿੱਚ ਕਾਂਗਰਸ ਪਾਰਟੀ ਦੀ ਤੁਲਨਾ ਪੁਰਾਣੀ ਫਿਏਟ ਕਾਰ ਨਾਲ ਕੀਤੀ। ਇਸ ਦੇ ਨਾਲ ਹੀ ਸੀਐਮ ਮਾਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ ‘ਤੇ ਵੀ ਸਵਾਲ ਚੁੱਕੇ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਗਰਮਾ-ਗਰਮ ਬਹਿਸ ਦੇਖਣ ਨੂੰ ਮਿਲੀ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਰੋਧੀ ਗਠਜੋੜ ਦਾ ਹਿੱਸਾ ਹਨ ਜੋ ਪੰਜਾਬ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਇਕੱਠੇ ਚੋਣ ਲੜਨਗੇ।

ਸੀਐਮ ਮਾਨ ਨੇ ਦੱਸਿਆ ਕਿ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕਾਂਗਰਸ ਨੂੰ ਅਪਡੇਟ ਕੀਤਾ ਗਿਆ ਹੈ। ਯੂਪੀ ‘ਚ 1 ਸੀਟ ਮੰਗ ਰਹੀ ਹੈ। ਅਖਿਲੇਸ਼ ਦੀ ਗੱਲ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਨੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਸੀ ਪਰ ਸਾਢੇ ਨੌਂ ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਮਾਨ ਨੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਇੰਨੇ ਜਾਗਰੂਕ ਹਨ। ਮਾਨ ਨੇ ਅੱਗੇ ਕਿਹਾ ਕਿ ਅਸਲ ਵਿਚ ਕਾਂਗਰਸ ਫਿਏਟ ਕਾਰ ਦੇ ਪੁਰਾਣੇ ਮਾਡਲ ਵਰਗੀ ਹੈ ਜਿਸ ਨੂੰ ਅਪਡੇਟ ਨਹੀਂ ਕੀਤਾ ਜਾ ਸਕਦਾ।

Share this news