Welcome to Perth Samachar
ਅਮਰੀਕਾ: ਇੱਕ ਸੰਘੀ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ H-1B ਵਰਕ ਵੀਜ਼ੇ ਲਈ ਰੈਂਡਮ ਲਾਟਰੀ ਚੋਣ ਦਾ ਦੂਜਾ ਦੌਰ ਪੂਰਾ ਹੋ ਗਿਆ ਹੈ ਅਤੇ ਸਫਲ ਬਿਨੈਕਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਮੰਗਲਵਾਰ ਨੂੰ ਕਿਹਾ ਕਿ “ਅਸੀਂ ਵਿੱਤੀ ਸਾਲ 2024 ਦੀਆਂ ਬਾਕੀ ਰਹਿੰਦੀਆਂ ਰਜਿਸਟ੍ਰੇਸ਼ਨਾਂ ਵਿਚੋ ਰੈਂਡਮ ਢੰਗ ਨਾਲ ਚੋਣ ਕੀਤੀ ਹੈ, ਜੋ ਕੈਪ ਤੱਕ ਪਹੁੰਚਣ ਲਈ ਲੋੜੀਂਦੀ ਗਿਣਤੀ ਹੋਣ ਦਾ ਅਨੁਮਾਨ ਹੈ।”
ਇਸ ਵਿਚ ਕਿਹਾ ਗਿਆ ਕਿ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਲਈ H-1B ਵੀਜ਼ਾ ਲਈ ਯੋਗ ਸਾਰੇ ਸਫਲ ਬਿਨੈਕਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। USCIS ਨੂੰ ਮੁੱਖ ਤੌਰ ‘ਤੇ ਵੱਡੀ ਗਿਣਤੀ ਵਿੱਚ ਅਯੋਗ ਅਰਜ਼ੀਆਂ ਕਾਰਨ H-1B ਲਾਟਰੀ ਦਾ ਇੱਕ ਬੇਮਿਸਾਲ ਦੂਜਾ ਗੇੜ ਕਰਵਾਉਣਾ ਪਿਆ, ਜੋ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ H-1B ਵੀਜ਼ਾ ‘ਤੇ ਨਿਰਭਰ ਕਰਦੀਆਂ ਹਨ।