Welcome to Perth Samachar

ਆਕਲੈਂਡ – ਨਿਊਜੀਲੈਂਡ ਆਉਣ ਵਾਲੇ ਹਰ ਅੰਤਰ-ਰਾਸ਼ਟਰੀ ਯਾਤਰੀ ਭਾਂਵੇ ਉਹ ਜਹਾਜ ਰਾਂਹੀ ਨਿਊਜੀਲੈਂਡ ਪੁੱਜੇ ਜਾਂ ਸ਼ਿੱਪ ਰਾਂਹੀ, ਉਸਨੂੰ ਡੈਕਲੇਰੇਸ਼ਨ ਭਰਨ ਲਈ ਪਹਿਲਾ ਡਿਫਾਲਟ ਆਪਸ਼ਨ ਡਿਜੀਟਲ ਕਰ ਦਿੱਤਾ ਗਿਆ ਹੈ। ਭਾਵ ਹੁਣ ਸਕੈਨ ਕਰ, ਐਪ ਰਾਂਹੀ ਜਾਂ ਵੈਬਸਾਈਟ ਰਾਂਹੀ ਇਹ ਡੈਕਲੇਰੇਸ਼ਨ ਭਰੀ ਜਾ ਸਕਦੀ ਹੈ। ਜੋ ਕੋਈ ਡੀਜੀਟਲ ਡੈਕਲੇਰੇਸ਼ਨ ਨਹੀਂ ਭਰ ਸਕਦਾ ਉਹ ਪ੍ਰਿੰਟ ਕੀਤੀ ਡੀਜੀਟਲ ਡੈਕਲੇਰੇਸ਼ਨ ਵੀ ਵਰਤ ਸਕਦਾ ਹੈ।
ਕਸਟਮ ਐਨ ਜੈਡ ਦੀ ਚੀਫ ਐਗਜੀਕਿਊਟਿਵ ਸ਼ੈਰਨ ਮੇਅ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਹੁਣ ਡੀਜੀਟਲ ਰੂਪ ਵਰਤਣਾ ਜਿਆਦਾ ਸੁਖਾਲਾ ਹੋ ਗਿਆ ਹੈ, ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੀਆਂ ਤਰੁੱਟੀਆਂ ਨੂੰ ਖਤਮ ਕੀਤਾ ਗਿਆ ਹੈ।