ਪੰਜਾਬ ‘ਚ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪਟਿਆਲਾ ਦਾ ਦਿਨ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣੇ ‘ਚ ਦਿਨ ਦਾ ਤਾਪਮਾਨ 23 ਡਿਗਰੀ, ਪਠਾਨਕੋਟ ‘ਚ 25.6 ਡਿਗਰੀ ਤੇ ਫ਼ਰੀਦਕੋਟ ‘ਚ ਦਿਨ ਦਾ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ
ਮੌਸਮ ਵਿਭਾਗ ਅਨੁਸਾਰ ਹਿਮਾਚਲ, ਉੱਤਰਾਖੰਡ ‘ਚ ਬਰਫ਼ਬਾਰੀ ਤੇ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ‘ਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੇ ਅੰਦਰ ਉੱਤਰੀ ਭਾਰਤ ਦੇ ਸੂਬਿਆਂ ‘ਚ ਤੇਜ਼ ਤੂਫ਼ਾਨ ਤੇ ਮੀਂਹ ਦੇ ਨਾਲ ਭਾਰੀ ਬਰਫ਼ਬਾਰੀ ਹੋਵੇਗੀ। ਜਿਸ ਨਾਲ ਕਿਸਾਨਾਂ ਦੀਆਂ ਮੁਸ਼ਿਕਲਾਂ ਵੱਧ ਸਕਦੀਆਂ ਹਨ ਅਤੇ ਲੋਕਾਂ ਨੂੰ ਮੁੜ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ।