Welcome to Perth Samachar
Sam Pitroda Viral Video: ਕਾਂਗਰਸ ਵੱਲੋਂ ਆਗਾਮੀ ਲੋਕ ਸਭਾ ਚੋਣਾਂ 2024 ਲਈ ਆਪਣਾ ਮੈਨੀਫੈਸਟੋ ਜ਼ਾਹਿਰ ਕਰਨ ਤੋਂ ਕੁਝ ਦਿਨ ਬਾਅਦ, ਰਾਹੁਲ ਗਾਂਧੀ ਦੇ ਸਿਆਸੀ ਸਲਾਹਕਾਰ ਸੈਮ ਪਿਤਰੋਦਾ ਦਾ ਇੱਕ ਅਣ-ਪ੍ਰਮਾਣਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਜਿਸ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਪਾਰਟੀ ਕਈ ਰਿਆਇਤਾਂ ਅਤੇ ਸਬਸਿਡੀਆਂ ਨੂੰ ਪੂਰਾ ਕਰਨ ਲਈ ਸੱਤਾ ਵਿੱਚ ਆਉਂਦੀ ਹੈ ਤਾਂ ਮੱਧ-ਵਰਗ ‘ਤੇ ਉੱਚ ਟੈਕਸ ਲਗਾਉਣ ਦੀ ਸੰਭਾਵਨਾ ਬਾਰੇ ਚਰਚਾ ਕਰ ਰਿਹਾ ਹੈ।
ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਪ੍ਰਸਾਰਿਤ ਹੋਏ ਹਨ।
ਇਸ ਤੋਂ ਬਾਅਦ ਐਕਸ ਯੂਜ਼ਰਸ ਆਪੋ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ। ਹੇਠ ਦਿੱਤੇ ਐਕਸ ਪੋਸਟਾਂ ਦੇ ਵਿੱਚ ਦੇਖ ਸਕਦੇ ਹੋ ਲੋਕ ਕਿਵੇਂ ਇਸ ਬਿਆਨ ਉੱਤੇ ਆਪਣਾ ਗੁੱਸਾ ਕੱਢ ਰਹੇ ਹਨ।