Welcome to Perth Samachar

UK ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼, ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ‘ਤੇ ਲੱਗੇਗੀ ਪਾਬੰਦੀ

ਯੂਕੇ ਦੀ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਮੁਤਾਬਿਕ ਜਨਵਰੀ 2024 ਤੋਂ ਵਿਦਿਆਰਥੀ ਵੀਜ਼ੇ ਰਾਹੀਂ ਗੈਰ-ਖੋਜ ਕੋਰਸਾਂ ਵਿਚ ਦਾਖਲਾ ਲੈ ਕੇ ਯੂਕੇ ਆਉਣ ਵਾਲੇ ਅੰਤਰਰਾਸ਼ਟਰੀ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਉੱਤੇ ਪਾਬੰਦੀ ਲਗਾਈ ਜਾਵੇਗੀ। ਹੁਣ ਇਕ ਪਾਸੇ ਜਿੱਥੇ ਵੱਡੀ ਗਿਣਤੀ ਜਨਵਰੀ 2024 ਤੋਂ ਪਹਿਲਾਂ ਦੇ ਸਮੇਂ ਨੂੰ ਕੈਸ਼ ਕਰਨ ਦੇ ਆਹਰ ਵਿਚ ਹੈ ਤਾਂ ਦੂਜੇ ਪਾਸੇ ਯੂਕੇ ਜਾਣ ਦੇ ਚਾਹਵਾਨ ਭਾਰਤੀ ਨਵੇਂ ਤਰੀਕੇ ਲੱਭ ਰਹੇ ਹਨ।

ਵਿਦਿਆਰਥੀ ਵੀਜ਼ੇ ਦੇ ਬਦਲ ਵਜੋਂ ਹੁਣ ਨੌਜਵਾਨ ‘ਕੇਅਰ ਗਿਵਰ ਜਾਂ ਕੇਅਰ ਵਰਕਰ ਵੀਜ਼ੇ’ ਰਾਹੀਂ ਯੂਕੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦੱਸ ਦੇਈਏ ਕਿ ਇਹ ਵੀਜਾ ਪੰਜ ਸਾਲ ਲਈ ਯੋਗ ਹੁੰਦਾ ਹੈ, ਜਿਸ ਰਾਹੀਂ ਆਪਣੇ ਜੀਵਨ ਸਾਥੀ, ਬੱਚਿਆਂ ਅਤੇ ਹੋਰਨਾਂ ਆਸ਼ਰਿਤਾਂ ਨੂੰ ਵਿਦੇਸ਼ ਬੁਲਵਾਇਆ ਜਾ ਸਕਦਾ ਹੈ। ਜਦਕਿ ਜਨਵਰੀ 2024 ਤੋਂ ਬਾਅਦ ਗ਼ੈਰ-ਖੋਜ ਕੋਰਸਾਂ ਵਿਚ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਆਪਣੀ ਪਤੀ ਜਾਂ ਪਤਨੀ, ਬੱਚਿਆਂ ਤੇ ਮਾਪਿਆਂ ਨੂੰ ਵਿਦੇਸ਼ ਨਹੀਂ ਬੁਲਾ ਸਕਣਗੇ।

ਇਸ ਸੰਬੰਧ ਵੀ ਯੂਕੇ ਸਰਕਾਰ ਦਾ ਪੱਖ ਹੈ ਕਿ ਉਸਨੇ ਇਹ ਕਦਮ ਦੇਸ਼ ਵਿਚ ਮਾਈਗਰੇਟ ਹੋ ਕੇ ਆ ਰਹੇ ਆਸ਼ਰਿਤਾਂ ਦੀ ਗਿਣਤੀ ਘਟਾਉਣ ਲਈ ਚੁੱਕਿਆ ਹੈ। ਸਰਕਾਰੀ ਰਿਕਾਰਡ ਮੁਤਾਬਕ ਕੋਵਿਡ 19 ਤੋਂ ਬਾਅਦ ਦੇਸ਼ ਵਿਚ ਆਸ਼ਰਿਤਾਂ ਦੀ ਗਿਣਤੀ 2019 ਦੀ ਸੰਖਿਆ ਦੇ ਮੁਕਾਬਲੇ 8 ਗੁਣਾਂ ਵੱਧ ਚੁੱਕੀ ਹੈ। ਹੁਣ ਦੇਸ਼ ਵਿਚ ਇਹ ਗਿਣਤੀ 1 ਲੱਖ 36 ਹਜ਼ਾਰ ਹੈ।

ਇਸਦੇ ਸੰਬੰਧ ਵਿਚ ਮਿਲੀ ਹੋਰ ਜਾਣਕਾਰੀ ਮੁਤਾਬਿਕ ਜਨਵਰੀ 2024 ਤੋਂ ਪਹਿਲਾਂ ਸਤੰਬਰ ਤੇ ਨਵੰਬਰ ਵਿਚ ਵਿਦਿਆਰਥੀ ਇਨਟੇਕ ਲਈ ਅਪਲਾਈ ਕਰ ਸਕਦੇ ਹਨ ਤੇ ਉਹ ਆਪਣੇ ਜੀਵਨਸਾਥੀ ਨੂੰ ਨਾਲ ਲਿਆਉਣ ਲਈ ਵੀ ਯੋਗ ਹੋਣਗੇ। ਇਸ ਨਵੀਂ ਸਥਿਤੀ ਦੇ ਮੱਦੇਨਜ਼ਰ ਵਿਦਿਆਰਥੀ ਸਤੰਬਰ ਤੇ ਨਵੰਬਰ ਇਨਟੇਕ ਦਾ ਫਾਇਦਾ ਉਠਾਉਣ ਲਈ ਯਤਨ ਕਰ ਰਹੇ ਹਨ। ਇਸਦੇ ਨਾਲ ਹੀ ਵੀਜ਼ਾ ਕੰਸਲਟੈਂਟ ਨਵੇਂ ਰਾਹ ਦੱਸ ਰਹੇ ਹਨ ਜਿਨ੍ਹਾਂ ਵਿਚੋਂ ਇਕ ਕਾਰਗਰ ਰਾਹ ਕੇਅਰਗਿਵਰ ਵੀਜ਼ੇ ਦਾ ਦੱਸਿਆ ਜਾ ਰਿਹਾ ਹੈ।

Share this news