Welcome to Perth Samachar
Wipro CEO resigns: ਆਈਟੀ ਕੰਪਨੀ ਵਿਪਰੋ ਦੇ ਸੀਈਓ ਥੀਏਰੀ ਡੇਲਾਪੋਰਟੇ ਨੇ ਅਸਤੀਫਾ ਦੇ ਦਿੱਤਾ ਹੈ। ਇਹ ਐਲਾਨ ਕੰਪਨੀ ਨੇ ਰੈਗੂਲੇਟਰੀ ਫਾਈਲਿੰਗ ‘ਚ ਕੀਤਾ ਹੈ। ਹੁਣ ਉਨ੍ਹਾਂ ਦੀ ਥਾਂ ਸ਼੍ਰੀਨਿਵਾਸ ਪੱਲੀਆ ਨੂੰ ਨਿਯੁਕਤ ਕੀਤਾ ਗਿਆ ਹੈ।
ਕੰਪਨੀ ਨੇ ਬੀਐਸਈ ਫਾਈਲਿੰਗ ਵਿੱਚ ਕਿਹਾ, ‘ਵਿਪਰੋ ਦੇ ਬੋਰਡ ਨੇ 6 ਅਪਰੈਲ 2024 ਤੋਂ ਡੇਲਾਪੋਰਟੇ ਦੇ ਅਸਤੀਫੇ ਨੂੰ ਨੋਟ ਕੀਤਾ ਅਤੇ ਕਿਹਾ ਕਿ 31 ਮਈ 2024 ਨੂੰ ਕਾਰੋਬਾਰੀ ਸਮੇਂ ਦੀ ਸਮਾਪਤੀ ਨਾਲ ਕੰਪਨੀ ਦੇ ਰੁਜ਼ਗਾਰ ਤੋਂ ਮੁਕਤ ਕਰ ਦਿੱਤਾ ਜਾਵੇਗਾ।’
ਵਿਪਰੋ ਨੇ ਕਿਹਾ, ‘6 ਅਪ੍ਰੈਲ, 2024 ਨੂੰ ਹੋਈ ਉਨ੍ਹਾਂ ਦੀ ਮੀਟਿੰਗ ਵਿੱਚ ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ ਦੀ ਸਿਫ਼ਾਰਸ਼ ਦੇ ਅਨੁਸਾਰ, ਬੋਰਡ ਆਫ਼ ਡਾਇਰੈਕਟਰਜ਼ ਨੇ ਅਪ੍ਰੈਲ ਤੋਂ ਸ਼੍ਰੀਨਿਵਾਸ ਪੱਲੀਆ ਦੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।”