Welcome to Perth Samachar

ਕਾਰ ਚੋਰੀ ਦੇ ਦੋਸ਼ਾਂ ‘ਚ 64 ਪੰਜਾਬੀ ਨਾਮਜ਼ਦ, ਪੁਲਿਸ ਕਰੇਗੀ ਸਖ਼ਤ ਕਾਰਵਾਈ

ਕੈਨੇਡਾ : ਟੋਰਾਂਟੋ ਪੁਲਿਸ ਵੱਲੋਂ ਇਕ ਵਿਸ਼ੇਸ਼ ਮੁਹਿੰਮ ਤਹਿਤ ਵਾਹਨ ਚੋਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਝ ਪੰਜਾਬੀਆਂ ਦੇ ਨਾਂ ਵੀ ਸ਼ਾਮਲ ਹਨ। ਦਰਅਸਲ, ਟੋਰਾਂਟੋ ਪੁਲਸ ਨੇ ਚੋਰੀ ਕੀਤੇ ਵਾਹਨਾਂ ਦੀ ਬਰਾਮਦਗੀ ਲਈ 1 ਸਾਲ ਲੰਬੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਨੂੰ ‘ਪ੍ਰਾਜੈਕਟ ਸਟਾਲੀਅਨ’ ਦਾ ਨਾਂ ਦਿੱਤਾ ਗਿਆ ਸੀ।

ਪੁਲਿਸ ਵੱਲੋਂ ਇਸ ਮੁਹਿੰਮ ਤਹਿਤ 1080 ਵਾਹਨ ਬਰਾਮਦ ਕੀਤੇ ਗਏ। ਇਸ ਨੂੰ ਲੈ ਕੇ 228 ਵਿਅਕਤੀਆਂ ਨੂੰ ਨਾਮਜ਼ਦ ਕਰਕੇ 553 ਚਾਰਜ ਲਗਾਏ ਗਏ ਹਨ। ਬਰਾਮਦ ਕੀਤੇ ਗਏ ਵਾਹਨਾਂ ਦੀ ਕੀਮਤ 5 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਚ 64 ਪੰਜਾਬੀ ਵੀ ਸ਼ਾਮਲ ਹਨ। ਇਨ੍ਹਾਂ ਵਿਚ ਕੁਝ ਲੜਕੀਆਂ ਦੇ ਨਾਂ ਵੀ ਸ਼ਾਮਲ ਹਨ।

ਈਟੋਬੀਕੋਕ ਵਿਚ ਟੋਰਾਂਟੋ ਪੁਲਿਸ ਕਾਲਜ ਵਿਚ ਇਕ ਨਿਊਜ਼ ਕਾਨਫਰੰਸ ਦੌਰਾਨ, ਟੋਰਾਂਟੋ ਪੁਲਿਸ ਦੇ ਮੁਖੀ ਮਾਈਰਨ ਡੈਮਕੀਵ ਨੇ ਦੱਸਿਆ ਕਿ ਇਸ ਨੂੰ ‘ਪ੍ਰਾਜੈਕਟ ਸਟਾਲੀਅਨ’ ਦਾ ਨਾਂ ਦਿੱਤਾ ਗਿਆ ਸੀ ਅਤੇ ਇਸ ਨੂੰ ਨਵੰਬਰ 2022 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸ ਵਿਚ ਜਾਂਚ 24 ਸਤੰਬਰ 2023 ਨੂੰ ਸਮਾਪਤ ਹੋਈ।

ਸੁਪਰਡੈਂਟ ਰੌਨ ਟੈਵਰਨਰ ਨੇ ਕਿਹਾ ਕਿ ਟੋਰਾਂਟੋ ਵਿਚ 2023 ਵਿਚ ਹੁਣ ਤੱਕ 9,747 ਵਾਹਨ ਚੋਰੀ ਹੋ ਚੁੱਕੇ ਹਨ। ਇਕੱਲੇ 2 ਪੁਲਿਸ ਡਿਵੀਜ਼ਨਾਂ ਈਟੋਬੀਕੋਕ ਅਤੇ ਉੱਤਰੀ ਪੱਛਮੀ ਟੋਰਾਂਟੋ ਵਿਚ 3,500 ਤੋਂ ਵੱਧ ਵਾਹਨ ਚੋਰੀ ਹੋਏ ਹਨ। ਪੁਲਿਸ ਨੇ ਕਿਹਾ ਕਿ ਵਾਹਨ, ਘਰਾਂ ਦੇ ਡਰਾਈਵਵੇਅ, ਹੋਟਲ ਅਤੇ ਏਅਰਪੋਰਟ ਪਾਰਕਿੰਗ ਸਥਾਨਾਂ ਅਤੇ ਵੁੱਡਬਾਈਨ ਕੈਸੀਨੋ ਵਰਗੀਆਂ ਥਾਵਾਂ ਤੋਂ ਚੋਰੀ ਕੀਤੇ ਗਏ ਸਨ।

ਡੈਮਕੀਵ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਨਤੀਜੇ ਵਜੋਂ ਪਹਿਲਾਂ ਹੀ 24 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜੋ ਕਾਰਜੈਕਿੰਗ, ਘਰ ‘ਤੇ ਹਮਲਾ ਕਰਨ, ਹਮਲੇ ਜਾਂ ਧਮਕੀਆਂ ਦੇ ਹੋਰ ਰੂਪਾਂ ਨਾਲ ਸਬੰਧਤ ਕੁੱਲ 116 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਸੂਚੀ ‘ਚ ਸ਼ਾਮਿਲ ਲੋਕ
ਨਿਰਮਲ ਸਿੰਘ (47) ਵਾਸੀ ਕੈਲਡਨ, ਸੁੱਖਵਿੰਦਰ ਗਿੱਲ (40) ਵਾਸੀ ਵੁੱਡ ਬਰਿੱਜ, ਜਗਜੀਤ ਭਿੰਡਰ (40), ਪ੍ਰਦੀਪ ਗਰੇਵਾਲ (38), ਵਰਿੰਦਰ ਕਾਲੀਆ (32), ਗੁਰਵੀਨ ਰਾਹਤ (26), ਸੁੱਚਾ ਚੌਹਾਨ (45), ਗਗਨਦੀਪ ਸਿੰਘ (23), ਸੰਦੀਪ ਤਖੜ (36), ਸਤਵਿੰਦਰ ਗਰੇਵਾਲ(29), ਪ੍ਰਿੰਸਦੀਪ (25), ਵਰਿੰਦਰ ਕਾਲੀਆ (32), ਅਜੇ ਕੁਮਾਰ (23), ਸਟੀਵਨ ਸਿੰਘ (21), ਇਨਕਲਾਬ ਸਿੰਘ (26) ਹਰਪ੍ਰੀਤ ਸਿੰਘ (35) ਮਨਪ੍ਰੀਤ ਗਿੱਲ (36), ਤਰੀਦੇਵ ਵਰਮਾ (34), ਦਿਲਪ੍ਰੀਤ ਸੈਣੀ (32), ਦਿਲਪ੍ਰੀਤ ਸਿੰਘ (23), ਜੋਗਾ ਸਿੰਘ (31), ਪ੍ਰਿੰਸ ਦੀਪ ਸਿੰਘ (25), ਮਨਪ੍ਰੀਤ ਗਿੱਲ (37), ਹਰਸ਼ਦੀਪ ਸਿੰਘ(28), ਰਵੀ ਸਿੰਘ (27), ਨਵਜੋਤ ਸਿੰਘ (27), ਗੁਰਸਿਮਰਤ (24), ਜਗਦੀਸ਼ ਪੰਧੇਰ (41), ਮਨਪ੍ਰੀਤ ਕੌਰ (23), ਸਾਗਰਪੁਰੀ (26), ਮਨਿੰਦਰ ਜੀਤ ਮੱਲੀ (30), ਲਵਪ੍ਰੀਤ ਸਿੰਘ (26) ਬਰੈਂਪਟਨ ਦੇ ਰਹਿਣ ਵਾਲੇ ਹਨ ਜਦਕਿ ਅੰਮ੍ਰਿਤ ਕਲੇਰ (28) ਵਾਸੀ ਕੈਂਬਰਿਜ, ਖੇਮਨਾਥ ਸਿੰਘ (58) ਵਾਸੀ ਟੋਰਾਂਟੋ, ਮਨਦੀਪ ਸਿੰਘ ਤੂਰ (44) ਵਾਸੀ ਮਿਸੀਸਾਗਾ, ਗੌਰਵ ਦੀਪ ਸਿੰਘ (22) ਅਤੇ ਜਗਦੀਪ ਜੰਡਾ (25) ਵਾਸੀ ਮਿਸੀਸਾਗਾ, ਦਿਲਜੋਤ ਸਿੰਘ (24) ਵਾਸੀ ਨਿਆਗਰਾ ਫਾਲ , ਸੁਨੀਲ ਨੌਸੈਨਿਕ (42), ਸੁੱਖਵਿੰਦਰ ਸਿੰਘ (42) ਵਾਸੀ ਟੋਰਾਂਟੋ, ਆਲਮਬੀਰ ਸਿੰਘ (23) ਵਾਸੀ ਟੋਰਾਂਟੋ, ਅਮਨਜੋਤ (18), ਗੁਰਿੰਦਰਜੀਤ ਸਿੰਘ (28), ਜਗਰੂਪ ਸਿੰਘ (30), ਜਸਕਰਨ ਸੋਢੀ (28) ਵਾਸੀ ਟੋਰਾਂਟੋ, ਚਰਨਪ੍ਰੀਤ ਸਿੰਘ (24), ਨਰਿੰਦਰ ਪਾਲ ਲਾਡੀ (53) ਵਾਸੀ ਟੋਰਾਂਟੋ, ਸੁਮਿਤ ਕਪਲਾ , ਤਜਿੰਦਰ ਸਿੰਘ (24), ਰਣਜੀਤ ਸਿੰਘ (43) ਵਾਸੀ ਟੋਰਾਂਟੋ, ਕਮਲਜੀਤ ਸੰਧੂ (38), ਅੰਮ੍ਰਿਤਪਾਲ ਕਟਾਰੀਆ, ਦਿਲਪ੍ਰੀਤ ਸਿੰਘ (24), ਸਿਮਰਨਜੀਤ ਸਿੰਘ, (26) ਕੁਲਦੀਪ ਭੰਗੂ (25) ਵਾਸੀ ਮਿਸੀਸਾਗਾ, ਨਿਰਮਲ ਸਿੰਘ (40), ਜਸ਼ਨਦੀਪ ਸਿੰਘ, ਸਤਿੰਦਰ ਸਿੰਘ (29), ਪਾਲ ਵਰਮਾ (26), ਸਿਮਰਨਜੀਤ ਸਿੰਘ (27) ਵਾਸੀ ਮਿਸੀਸਾਗਾ, ਹਰਜਿੰਦਰ ਸਿੰਘ ਸੰਧੂ (49), ਜਗਦੀਸ਼ ਪੰਧੇਰ (41), ਮਨਜਿੰਦਰ ਪਾਲ ਸਿੰਘ ਅਤੇ ਜਸਕਰਨ ਸੋਢੀ ਸ਼ਾਮਲ ਹਨ।

Share this news