Welcome to Perth Samachar

ਕੀ ਤੁਹਾਡਾ ਬੈਂਕ ਸਹੀ ਢੰਗ ਨਾਲ ਕਰ ਰਿਹੈ ਲੋਨ ਤੇ ਵਿਆਜ ਚਾਰਜ?

ਆਸਟ੍ਰੇਲੀਆ ਦੇ ਕਾਨੂੰਨ ਤਹਿਤ ਲੋਨ ਲੈਣ ਤੋਂ ਪਹਿਲਾਂ ਲੋਨ ਦੀ ਕੁੱਲ ਕੀਮਤ, ਜਿਸ ਵਿੱਚ ਸਾਰੇ ਟੈਕਸ, ਡਿਊਟੀਆਂ ਅਤੇ ਸਾਰੀਆਂ ਵਾਧੂ ਫੀਸਾਂ ਸ਼ਾਮਲ ਹੁੰਦਿਆਂ ਹਨ, ਬਾਰੇ ਉਪਭੋਗਤਾ ਨੂੰ ਪਹਿਲਾ ਜਾਣੂ ਕਰਾਇਆ ਜਾਣਾ ਚਾਹੀਦਾ ਹੈ ਪਰ ਇੱਕ ਖੋਜ ਤੋਂ ਪਤਾ ਲਗਦਾ ਹੈ ਕਿ ਬੈਂਕਾਂ ਵੱਲੋਂ ਪ੍ਰਦਾਨ ਕੀਤੇ ਗਏ ਮੌਰਗੇਜ ਦਸਤਾਵੇਜ਼ਾਂ ਵਿੱਚ ਅਜਿਹਾ ਨਹੀਂ ਹੋ ਰਿਹਾ ਹੈ।

ਇਸ ਦੇ ਮੁਖ ਕਾਰਨਾਂ ਵਿਚ ਇੱਕ ਇਹ ਹੈ ਕਿ ਮੌਰਗੇਜ ਤੇ ਵਿਆਜ ਆਮ ਤੌਰ ‘ਤੇ ਮਹੀਨਾਵਾਰ ਚਾਰਜ ਕੀਤਾ ਜਾਂਦਾ ਹੈ ਪਰ ਵਿਆਜ ਦਰਾਂ ਸਾਲਾਨਾ ਦੱਸੀਆਂ ਜਾਂਦੀਆਂ ਹਨ। ਇਸਦਾ ਮਤਲਬ ਹੈ ਕਿ ਹਰ ਵਾਰ ਜਦੋਂ ਬੈਂਕ ਵੱਲੋਂ ਵਿਆਜ ਵਸੂਲਿਆ ਜਾਂਦਾ ਹੈ ਤਾਂ ਬਕਾਇਆ ਰਕਮ ਨੂੰ ਕੁੱਲ ਵਿਆਜ ਵਿੱਚ ਜੋੜ ਦਿੱਤਾ ਜਾਂਦਾ ਹੈ ਜਿਸ ਨਾਲ ਭੁਗਤਾਨ ਰਾਸ਼ੀ ਵੱਧ ਜਾਂਦੀ ਹੈ।

ਮਾਹਰਾਂ ਮੁਤਾਬਕ ਸਭ ਤੋਂ ਵਾਜਬ ਵਿਆਜ ਤਰੀਕਾ ਉਹ ਹੈ ਜਿਸ ਵਿਚ ਰੋਜ਼ਾਨਾ ਵਿਆਜ ਦਾ ਜੋੜ ਲੋਕਾਂ ਨੂੰ ਦੱਸੀ ਗਈ ਸਾਲਾਨਾ ਵਿਆਜ ਦਰ ਦੇ ਬਰਾਬਰ ਹੋਵੇ। ਪਰ ਵੱਡੇ ਬੈਂਕਾਂ ਵਲੋਂ ਇਹ ਵਿਧੀ ਨਹੀਂ ਵਰਤੀ ਜਾਂਦੀ। ਆਸਟ੍ਰੇਲੀਆ ਦੇ ਵੱਡੇ ਚਾਰ ਬੈਂਕਾਂ ਦੁਆਰਾ ਜੋ ਵਿਧੀ ਵਰਤੀ ਜਾਂਦੀ ਹੈ ਉਸਨੂੰ “ਸਿਮਪਲ” ਵਿਧੀ ਕਿਹਾ ਜਾਂਦਾ ਹੈ ਜਿਸ ਨਾਲ ਸਹੀ ਵਿਆਜ ਦਰ ਤੇ ਨਹੀਂ ਪਹੁੰਚਿਆ ਜਾ ਸਕਦਾ ਜਿਸ ਕਰਕੇ ਉਪਭੋਗਤਾ ਦੱਸੀ ਗਈ ਵਿਆਜ ਤੋਂ ਜ਼ਿਆਦਾ ਰਾਸ਼ੀ ਦਾ ਭੁਗਤਾਨ ਕਰਦੇ ਹਨ।

ਉਧਾਰਨ ਤੇ ਤੌਰ ਤੇ ਜੇ ਤੁਸੀਂ 5 ਪ੍ਰਤੀਸ਼ਤ ਦੀ ਸਾਲਾਨਾ ਦਰ ਤੇ ਇੱਕ ਸਾਲ ਲਈ ਕੇਵਲ 100,000 ਡਾਲਰ ਬੈਂਕ ਤੋਂ ਲੈਂਦੇ ਹੋ ਅਤੇ ਸਾਲ ਦੇ ਅੰਤ ਵਿੱਚ ਪੂਰੀ ਰਕਮ ਦਾ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 105,000 ਵਾਪਸ ਕਰਨੇ ਚਾਹੀਦੇ ਹਨ ਪਰ ਬੈਂਕਾਂ ਵਲੋਂ ਵਿਆਜ ਦੀ ਗਣਨਾ ਕਰਨ ਦੀ ਵਿਧੀ ਮੁਤਾਬਕ ਕੁਲ ਅਦਾਇਗੀ ਰਕਮ 105,116 ਹੈ ਨਾ ਕਿ 100,000 ਡਾਲਰ।

ਵੱਧੀਆਂ ਮੌਰਗੇਜਸ ਤੇ ਬੈਂਕਾਂ ਵਲੋਂ ਵਰਤੀ ਜਾ ਰਹੀ ਇਸ ਵਿਧੀ ਦਾ ਉਪਭੋਗਤਾ ਤੇ ਵਡੇ ਪੱਧਰ ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ ਇਸ ਲਈ ਇਹ ਬਹੁਤ ਅਹਿਮ ਹੈ ਕਿ ਮੌਰਗੇਜ ਦੇ ਦਸਤਾਵੇਜ਼ ਤੇ ਦਸਤਖ਼ਤ ਕਰਨ ਤੋਂ ਪਹਿਲਾਂ ਤੁਸੀ ਬੈਂਕ ਦੀਆਂ ਸ਼ਰਤਾਂ ਅਤੇ ਵੀਧੀਆਂ ਨੂੰ ਸਮਝਦੇ ਹੋ। ਇਹ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ ਆਪਣੇ ਲੋਨ ਤੇ ਸਹੀ ਰਾਸ਼ੀ ਦਾ ਭੁਗਤਾਨ ਕਰ ਰਹੇ ਹਾਂ ਜਿਸ ਬਾਰੇ ਸਾਨੂ ਲੋਨ ਲੈਣ ਤੋਂ ਪਹਿਲਾਂ ਜਾਣੂ ਕਰਾਇਆ ਗਿਆ ਸੀ ਪਰ ਬਹੁਤ ਮਾਮਲਿਆਂ ਵਿੱਚ ਬੈਂਕਾਂ ਵਲੋਂ ਚਾਰਜ ਕੀਤੀ ਜਾ ਰਹੀ ਵਿਆਜ ਦਰ ਵਿਚ ਪਾਰਦਰਸ਼ਕਤਾ ਦੀ ਕਮੀ ਵੇਖਣ ਨੂੰ ਮਿਲਦੀ ਹੈ।
Share this news