Welcome to Perth Samachar
A view shows a classroom one day before the return of the students to school after the coronavirus disease (COVID-19) restrictions were adjusted, in Louisville, Kentucky, U.S. March 16, 2021. REUTERS/Amira Karaoud
ਇੱਕ ਨਵੇਂ ਨੀਤੀ ਬਦਲਾਵ ਅਧੀਨ ਕੁਈਨਜ਼ਲੈਂਡ ਵਿੱਚ ਪਬਲਿਕ ਸਕੂਲਾਂ ਦੀ ਬੱਝਵੀਂ ਸਮੇਂ-ਸਾਰਣੀ ‘ਚ ਵਧੇਰੇ ਲਚਕ ਵੇਖਣ ਨੂੰ ਮਿਲੇਗੀ ਜਿਸ ਅਧੀਨ ਬੱਚੇ ਸਕੂਲ ਵਿੱਚ ਘੱਟ ਸਮਾਂ ਬਿਤਾ ਸਕਦੇ ਹਨ। ਪਰ ਸਿੱਖਿਆ ਮੰਤਰੀ ਨੇ ਨਾਲ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਇਸ ਨੂੰ ਚਾਰ ਦਿਨਾਂ ਦਾ ਸਕੂਲੀ ਹਫ਼ਤਾ ਬਣਾਉਣ ਦਾ ਮੰਤਵ ਨਹੀਂ ਹੈ।
ਕੁਈਨਜ਼ਲੈਂਡ ਦੇ ਵਿਦਿਆਰਥੀਆਂ ਲਈ ਅਗਲੇ ਸਾਲ ਸਕੂਲ ਸਿੱਖਿਆ ਨੀਤੀ ਦੇ ਤਹਿਤ ਵੱਡੇ ਬਦਲਾਵ ਆ ਸਕਦੇ ਹਨ ਜੋ ਵਿਦਿਆਰਥੀਆਂ ਨੂੰ ਸਕੂਲ ਵਿੱਚ ਬਿਤਾਏ ਜਾ ਰਹੇ ਸਮੇਂ ਵਿੱਚ ਵਧੇਰੇ ਲਚਕ ਪ੍ਰਦਾਨ ਕਰ ਸਕਦੇ ਹਨ।
ਪਰ ਸਿੱਖਿਆ ਮੰਤਰੀ ਗ੍ਰੇਸ ਦਾ ਕਹਿਣਾ ਹੈ ਕਿ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਰਾਜ ਦੇ ਸਕੂਲ ਹਫ਼ਤੇ ਵਿਚ ਪੰਜ ਦਿਨ ਖੁੱਲਣਗੇ। ਉਨ੍ਹਾਂ ਕਿਹਾ ਕਿ ਕੇਵਲ ਖੇਤਰੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਪੈਂਦੇ ਸਕੂਲਾਂ ਲਈ ਚਾਰ ਦਿਨਾਂ ਦੇ ਹਫ਼ਤੇ ਦੇ ਵਿਕਲਪ ਦੀ ਸੰਭਾਵਨਾ ਹੋ ਸਕਦੀ ਹੈ।
ਰਾਜ ਭਰ ਦੇ ਪਬਲਿਕ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 2024 ਵਿਚ ਘੰਟਿਆਂ ਨੂੰ ਬਦਲਣ ਸਬੰਧੀ ਨੀਤੀਆਂ ਬਾਰੇ ਜਾਣਕਾਰੀ ਭੇਜ ਦਿਤੀ ਗਈ ਹੈ। ਰਾਜ ਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿੱਚ ਇਹ ਨੀਤੀਆਂ ਅਗਲੇ ਸਾਲ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ।