Welcome to Perth Samachar

ਕੈਨੇਡਾ ਨੇ ਜਾਰੀ ਕੀਤੀ ਮਾਈਨਰ ਵੀਜ਼ਾ ਪ੍ਰਕ੍ਰਿਆ, ਮਾਪੇ ਵੀ ਜਾ ਸਕਣਗੇ ਨਾਲ

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਹੈ। ਦਰਅਸਲ ਕੈਨੇਡਾ ਸਰਕਾਰ ਵੱਲੋਂ ਹਾਲ ਹੀ ਵਿੱਚ ਮਾਈਨਰ ਸਟੱਡੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਤਹਿਤ 4 ਤੋਂ 17 ਸਾਲ ਦਾ ਬੱਚਾ ਕੈਨੇਡਾ ਵਿੱਚ ਸਕੂਲੀ ਪੜ੍ਹਾਈ ਕਰ ਸਕਦਾ ਹੈ।

ਚੰਗੀ ਗੱਲ ਇਹ ਹੈ ਕਿ ਬੱਚੇ ਨਾਲ ਉਸ ਦੇ ਮਾਤਾ-ਪਿਤਾ ਵੀ ਵਿਦੇਸ਼ ਜਾ ਸਕਦੇ ਹਨ। ਬੱਚੇ ਨਾਲ ਵਿਦੇਸ਼ ਪਹੁੰਚ ਕੇ ਮਾਪੇ ਅਪਣਾ ਵੀਜ਼ਾ ਵਰਕ ਵੀਜ਼ਾ ਵਿੱਚ ਬਦਲਵਾ ਸਕਦੇ ਹਨ। ਅਪਲਾਈ ਕਰਨ ਦਾ ਤਰੀਕਾ ਕੈਨੇਡਾ ਸਰਕਾਰ ਵਲੋਂ ਆਪਣੀ ਵੈਬਸਾਈਟ ‘ਤੇ ਦੱਸਿਆ ਗਿਆ ਹੈ। ਕਿਸੇ ਚੰਗੇ ਸਲਾਹਕਾਰ ਦੀ ਮਦਦ ਲੈਣਾ ਵੀ ਜਰੂਰੀ ਹੈ ਜੋ ਸਹੀ ਅਤੇ ਪੱਕੀ ਜਾਣਕਾਰੀ ਦੇ ਸਕੇ।

ਮਾਈਨਰ ਸਟੱਡੀ ਵੀਜ਼ਾ 4 ਤੋਂ 17 ਸਾਲ ਤਕ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਜਾਰੀ ਕੀਤਾ ਜਾਂਦਾ ਹੈ। ਇਸ ਦੀ ਪ੍ਰਕਿਰਿਆ ਬਹੁਤ ਸੁਖਾਲੀ ਹੈ। ਇਸ ਵੀਜ਼ਾ ਤਹਿਤ ਮਾਪੇ ਆਪਣੇ ਬੱਚੇ ਦੇ ਸਰਪ੍ਰਸਤ ਬਣ ਕੇ ਉਸ ਦੇ ਨਾਲ ਵਿਦੇਸ਼ ਜਾ ਸਕਦੇ ਹਨ। ਕੈਨੇਡਾ ਸਰਕਾਰ ਦੀ ਵੈਬਸਾਈਟ ’ਤੇ ਇਸ ਵੀਜ਼ੇ ਸਬੰਧੀ ਪੂਰੇ ਵੇਰਵੇ ਦਿੱਤੇ ਗਏ ਹਨ।

Share this news