Welcome to Perth Samachar
ਨਵੀਂ ਦਿੱਲੀ ਵਿੱਚ ਸਮਾਪਤ ਹੋਇਆ ਜੀ-20 (G20) ਸਿਖਰ ਸੰਮੇਲਨ, ਸ਼ਾਮਲ ਹੋਏ ਨੇਤਾਵਾਂ ਲਈ, ਦੁਨੀਆ ਦੇ ਮੁੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਮਹੱਤਵਪੂਰਨ ਰਿਹਾ।
ਜੀ-20 ਬਿਆਨ ਖੇਤਰੀ ਲਾਭ ਲਈ ਤਾਕਤ ਦੀ ਵਰਤੋਂ ਦੀ ਨਿੰਦਾ ਕਰਦਾ ਹੈ। ਰੂਸ ਨੇ ਬਿਆਨ ਦਾ ਸਵਾਗਤ ਕਰਦੇ ਹੋਏ ਇਸਨੂੰ “ਸੰਤੁਲਿਤ” ਕਿਹਾ, ਜਦੋਂ ਕਿ ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਰੂਸ ਦੇ ਹਮਲੇ ਦਾ ਸਪੱਸ਼ਟ ਤੌਰ ‘ਤੇ ਜ਼ਿਕਰ ਨਾ ਕਰਨ ਲਈ ਬਿਆਨ ਦੀ ਆਲੋਚਨਾ ਕੀਤੀ।
ਆਰਥਿਕਤਾ ਨੂੰ ਵਧਾਉਣ ਲਈ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਨ ਦੇ ਚਾਹਵਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਤਬਦੀਲੀ ਬਾਰੇ ਸੰਦੇਸ਼ ਦੇਣ ਲਈ ਇੱਕ ਬੰਦ ਦਰਵਾਜ਼ਾ ਮੀਟਿੰਗ ਦੀ ਵਰਤੋਂ ਕੀਤੀ ‘ਤੇ ਇਹ ਵਾਅਦਾ ਕੀਤਾ ਹੈ ਕਿ ਆਸਟਰੇਲੀਆ ਅੱਗੇ ਵਧੇਗਾ ਅਤੇ ਵਪਾਰ ਅਤੇ ਨਵਿਆਉਣਯੋਗ ਊਰਜਾ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾਏਗਾ।
ਇਸ ਮੁਤੱਲਕ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਐਂਟੋਨੀਓ ਗੁਟੇਰੇਸ ਦਾ ਕਹਿਣਾ ਹੈ ਕਿ ਇਹ ਇੱਕ ਐਸਾ ਸੰਦੇਸ਼ ਹੈ ਜਿਸ ਨੂੰ ਅੰਤਰਰਾਸ਼ਟਰੀ ਭਾਈਚਾਰਾ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ G20 ਸਮੂਹਿਕ ਤੌਰ ‘ਤੇ 80 ਪ੍ਰਤੀਸ਼ਤ ਗਲੋਬਲ ਨਿਕਾਸ ਲਈ ਜ਼ਿੰਮੇਵਾਰ ਹੈ, ਅਤੇ ਦੁਨੀਆ ਨੂੰ ਇਹ ਸਮਝਣਾ ਹੋਵੇਗਾ ਕਿ ਜਲਵਾਯੂ ਸੰਕਟ ਕਿੰਨਾ ਗੰਭੀਰ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਜੀ-20 ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਲੈਕੇ ਹੁਣ ਤੱਕ ਦਾ ਆਪਣਾ ਸਭ ਤੋਂ ਸਖ਼ਤ ਬਿਆਨ ਜਾਰੀ ਕੀਤਾ ਹੈ, ਖੇਤਰੀ ਲਾਭ ਲਈ ਤਾਕਤ ਦੀ ਵਰਤੋਂ ਦੀ ਨਿੰਦਾ ਕੀਤੀ ਗਈ ਹੈ। ਇਸ ਦੇ ਨਾਲ ਨਾਲ ਮੀਟਿੰਗ ਦੇ ਜ਼ਿਆਦਾਤਰ ਹਿੱਸੇ ਵਿੱਚ ਆਰਥਿਕ ਵਿਕਾਸ ਅਤੇ ਜਲਵਾਯੂ ਪਰਿਵਰਤਨ ਏਜੰਡੇ ਪ੍ਰਮੁੱਖਤਾ ਨਾਲ ਹਾਵੀ ਰਹੇ।