Welcome to Perth Samachar

ਤਾਈਵਾਨ ਦੌਰੇ ‘ਤੇ ਆਸਟ੍ਰੇਲੀਆ ਦੇ ਛੇ ਸੰਸਦ ਮੈਂਬਰ, ਕਈ ਮੁੱਦਿਆਂ ‘ਤੇ ਕਰਨਗੇ ਚਰਚਾ

ਆਸਟ੍ਰੇਲੀਆ ਦੇ ਛੇ ਸੰਸਦ ਮੈਂਬਰਾਂ ਦੇ ਵਫ਼ਦ ਨੇ ਤਾਈਵਾਨ ਦੇ ਦੌਰੇ ਦੌਰਾਨ ਬੀਜਿੰਗ ਵੱਲੋਂ ਵੱਧਦੇ ਖ਼ਤਰੇ ਵਿੱਚ ਘਿਰੇ ਸਵੈ-ਸ਼ਾਸਿਤ ਟਾਪੂ ਨਾਲ ਨਿੱਘੇ ਸਬੰਧਾਂ ਦੀ ਮੰਗ ਕੀਤੀ। ਇਹ ਦੌਰਾ ਉਦੋਂ ਹੋ ਰਿਹਾ ਹੈ, ਜਦੋਂ ਆਸਟ੍ਰੇਲੀਆ ਚੀਨ ਨਾਲ ਆਪਣੇ ਤਣਾਅਪੂਰਨਸਬੰਧਾਂ ਨੂੰ ਮੁੜ-ਸਥਾਪਿਤ ਕਰਨ ‘ਤੇ ਕੰਮ ਕਰ ਰਿਹਾ ਹੈ।

ਲਿਬਰਲ ਪਾਰਟੀ ਦੇ ਸੰਸਦ ਮੈਂਬਰ ਪੌਲ ਫਲੇਚਰ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਸੰਸਦ ਦੇ ਵਫ਼ਦ ਨੇ ਮਹੱਤਵਪੂਰਨ ਚਰਚਾ ਕੀਤੀ। ਫਲੈਚਰ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਅਤੇ ਤਾਈਵਾਨ ਦਰਮਿਆਨ ਨਿੱਘੇ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।” ਵਫ਼ਦ ਨੇ ਤਾਈਵਾਨ ਨਾਲ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਖਾਸ ਕਰਕੇ ਸਵੱਛ ਊਰਜਾ ਵਿੱਚ ਸਹਿਯੋਗ ‘ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਤਾਈਵਾਨ ਦੇ ਸੈਮੀ-ਕੰਡਕਟਰ ਉਦਯੋਗ ਵਿੱਚ ਵੀ ਦਿਲਚਸਪੀ ਜਤਾਈ।

ਜ਼ਿਕਰਯੋਗ ਹੈ ਕਿ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਕਿ ਉਹ ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ ਨਾਲ ਆਪਣੀ ਨਵੀਂ ਭਾਈਵਾਲੀ ਦਾ ਹਵਾਲਾ ਦਿੰਦੇ ਹੋਏ ਖੇਤਰੀ ਸੁਰੱਖਿਆ ਵਿੱਚ ਆਸਟ੍ਰੇਲੀਆ ਦੀ ਭੂਮਿਕਾ ਲਈ ਧੰਨਵਾਦੀ ਹੈ ਜਿਸਨੂੰ AUKUS ਅਤੇ ਚਤੁਰਭੁਜ ਸੁਰੱਖਿਆ ਸੰਵਾਦ ਕਿਹਾ ਜਾਂਦਾ ਹੈ।

Share this news