Welcome to Perth Samachar
ਮੈਲਬੌਰਨ ਵਿਚ ਇਕ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਕੰਮ ਚਲ ਰਿਹਾ ਸੀ, ਕੰਮ ਕਰਦੇ ਸਮੇਂ ਅਚਾਨਕ ਪੌੜੀ ਤੋਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਘਟਨਾਸਥਾਨ ‘ਤੇ ਹਲਚਲ ਮੱਚ ਗਈ।
ਵਰਕਸੇਫ ਦੇ ਅਨੁਸਾਰ, 60 ਸਾਲਾ ਇਲੈਕਟ੍ਰੀਸ਼ੀਅਨ ਮੰਗਲਵਾਰ ਸਵੇਰੇ ਗ੍ਰੀਨਵੇਲ ਵਿੱਚ ਰਿਹਾਇਸ਼ੀ ਨਿਰਮਾਣ ਸਾਈਟ ਦੀ ਹੇਠਲੀ ਮੰਜ਼ਿਲ ਤੋਂ ਪੌੜੀ ਤੋਂ ਡਿੱਗ ਗਿਆ।
ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਰਕਸੇਫ ਵਿਅਕਤੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। 2023 ਵਿੱਚ ਕੰਮ ਦੇ ਸਥਾਨਾਂ ‘ਤੇ 44 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਕੰਮ ਕਰਨ ਦੇ ਦੌਰਾਨ ਇਕ ਛੋਟੀ ਜਿਹੀ ਅਣਗਹਿਲੀ ਬੇਹੱਦ ਖਤਰਨਾਕ ਸਾਬਿਤ ਹੋ ਸਕਦੀ ਹੈ। ਹਾਲਾਂਕਿ ਪੈਰ ਫਿਸਲ ਜਾਣਾ ਜਾਂ ਫਿਰ ਪੌੜੀ ਖਿਸਕ ਜਾਣਾ, ਮੌਤ ਦਾ ਕਿ ਵਾਜਿਬ ਕਾਰਨ ਹੋ ਸਕਦਾ ਹੈ, ਇਸਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਅਜੇ ਵਧੇਰੀ ਜਾਣਕਾਰੀ ਆਉਣਾ ਬਾਕੀ ਹੈ।