Welcome to Perth Samachar


ਪਾਸ ਹੋਏ ਨਵੇਂ ਕਾਨੂੰਨ ਤਹਿਤ ਨਜ਼ਰਬੰਦ ਰਹਿ ਚੁੱਕੇ ਕੈਦੀਆਂ ਦੇ ਗਿੱਟੇ ‘ਤੇ ਬੰਨ੍ਹੀਆਂ ਜਾਣ ਵਾਲੀਆਂ ਟਰੈਕਿੰਗ ਡਿਵਾਈਸਾਂ ਅਤੇ ਕਰਫਿਊ ਵਰਗੀਆਂ ਸਖ਼ਤ ਸ਼ਰਤਾਂ ਲਾਗੂ ਕੀਤੀਆਂ ਜਾਣਗੀਆਂ।
ਇਨ੍ਹਾਂ ਕਾਨੂੰਨੀ ਸੋਧਾਂ ਦੇ ਤਹਿਤ ਨਜ਼ਰਬੰਦ ਰਹਿ ਚੁੱਕੇ ਕੈਦੀਆਂ ਲਈ ਇਲੈਕਟ੍ਰਾਨਿਕ ਨਿਗਰਾਨੀ ਅਤੇ ਕਰਫਿਊ ਨੂੰ ਲਾਜ਼ਮੀ ਬਣਾਇਆ ਜਾਵੇਗਾ ਅਤੇ ਇਨ੍ਹਾਂ ਨੂੰ ਉਨ੍ਹਾਂ ਸੰਗਠਿਤ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ‘ਤੇ ਪਾਬੰਦੀ ਹੋਵੇਗੀ ਜਿਸ ਵਿੱਚ ਬੱਚੇ ਸ਼ਾਮਲ ਹਨ।
ਸਾਬਕਾ ਨਜ਼ਰਬੰਦਾਂ ਨੂੰ ਸਕੂਲ ਜਾਂ ਡੇ-ਕੇਅਰ ਸੈਂਟਰ ਦੇ 150 ਮੀਟਰ ਦੇ ਘੇਰੇ ਦੇ ਅੰਦਰ ਆਉਣ ਦੀ ਆਗਿਆ ਨਹੀਂ ਹੋਵੇਗੀ ਅਤੇ ਜਿਨਸੀ ਸ਼ੋਸ਼ਣ ਜਾਂ ਹਿੰਸਾ ਦੇ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਦੇ ਵੀਜ਼ੇ ਉੱਤੇ ‘ਬਿਨਾਂ ਸੰਪਰਕ’ ਦੀ ਸ਼ਰਤ ਰੱਖੀ ਜਾਵੇਗੀ।