Welcome to Perth Samachar
2023 ‘ਚ ਵਿਆਜ ਅਤੇ ਮਹਿੰਗਾਈ ਦਰ ਵਿੱਚ ਵਾਧੇ ਤੋਂ ਇਲਾਵਾ ਵੱਧਦੇ ਕਿਰਾਏ ਦੇ ਸੰਕਟ ਕਾਰਨ ਆਸਟ੍ਰੇਲੀਆ ਵਿੱਚ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
ਐਲਨ ਡੰਕਨ, ਜੋ ਬੈਂਕਵੈਸਟ ਕਰਟਿਨ ਅਰਥਸ਼ਾਸਤਰ ਸਕੂਲ ਦੇ ਡਾਇਰੈਕਟਰ ਅਤੇ ਕਰਟਿਨ ਯੂਨੀਵਰਸਿਟੀ ਵਿੱਚ ਆਰਥਿਕ ਨੀਤੀ ਦੇ ਪ੍ਰੋਫੈਸਰ ਹਨ, ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਕਾਰਨ ਲੋਕਾਂ ਉੱਤੇ ਪਏ ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਵਿੱਚ ਮਾਮੂਲੀ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।
ਪਰ ਉਨ੍ਹਾਂ ਕਿਹਾ ਕਿ ਘਰਾਂ, ਊਰਜਾ ਅਤੇ ਹੋਰ ਰੋਜ਼ਮੱਰਾ ਦੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਵੇਂ ਥੋੜੀ ਠੱਲ ਵੇਖਣ ਨੂੰ ਮਿਲ਼ ਰਹੀ ਹੈ ਪਰ ਇਨ੍ਹਾਂ ਵਿੱਚ ਹੋ ਚੁੱਕੇ ਭਾਰੇ ਵਾਧੇ ਕਾਰਨ ਇਸ ਵਿੱਚ ਜਲਦ ਕੋਈ ਵੱਡਾ ਬਦਲਾਵ ਹੋਣ ਦੀ ਬਹੁਤ ਘਟ ਸੰਭਾਵਨਾ ਹੈ।
ਖਪਤਕਾਰ ਮੁੱਲ ਸੂਚਕਾਂਕ ਦੇ ਤਾਜ਼ੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ ਤੋਂ ਅਕਤੂਬਰ ਤੱਕ ਦੇ 12 ਮਹੀਨਿਆਂ ਦੌਰਾਨ ਮਹਿੰਗਾਈ ਦਰ ਵਿੱਚ 4.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜੋ ਕਿ ਇਸ ਤੋਂ ਪਹਿਲਾਂ ਦਰਜ ਕੀਤੀ ਗਈ ਦਰ, ਜੋ ਕਿ 5.6 ਪ੍ਰਤੀਸ਼ਤ ਸੀ, ਨਾਲੋਂ ਥੋੜੀ ਘਟ ਹੈ।