Welcome to Perth Samachar

ਨੌਜਵਾਨ ਸਮਾਜ ‘ਚ ਰਹਿਣ-ਸਹਿਣ ਦੀ ਗੁਣਵੱਤਾ ਤੋਂ ਨਿਰਾਸ਼

2023 ਆਸਟ੍ਰੇਲੀਅਨ ਲੀਵੇਬਿਲਟੀ ਜਨਗਣਨਾ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਆ ਨੂੰ ਘੱਟ ਰਹਿਣ-ਯੋਗ ਦਾ ਦਰਜਾ ਪ੍ਰਦਾਨ ਕਰਨ ਵਿੱਚ ਨੌਜਵਾਨਾ ਦੀ ਵੱਡੀ ਭੂਮਿਕਾ ਹੈ ਜਦਕਿ 65 ਸਾਲ ਤੋਂ ਵੱਧ ਉਮਰ ਵਾਲ਼ੇ ਬਜ਼ੁਰਗਾਂ ਦਾ ਆਪਣੇ ਭਾਈਚਾਰੇ ਪ੍ਰਤੀ ਜ਼ਿਆਦਾ ਸਕਰਾਤਮਕ ਨਜ਼ਰੀਆ ਨਜ਼ਰ ਆਇਆ।

2023 ਆਸਟ੍ਰੇਲੀਅਨ ਲੀਵੇਬਿਲਟੀ ਜਨਗਣਨਾ ਨੇ ਸਥਾਨਕ ਭਾਈਚਾਰਿਆਂ ਨੂੰ ਆਪਣਾ ਤਜੁਰਬਾ ਸਾਂਝਾ ਕਰਨ ਲਈ ਸੱਦਾ ਦਿੱਤਾ ਜਿਸ ਵਿੱਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਲਈ ਕਿਹੜੇ ਕਾਰਕ ਸਭ ਤੋਂ ਵੱਧ ਮਹੱਤਵਪੂਰਨ ਹਨ ਜੋ ਸਥਾਨਕ ਆਂਢ-ਗੁਆਂਢ ਨੂੰ ਬਿਹਤਰ ਬਣਾਉਂਦੇ ਹਨ।

ਇਸ ਰਿਪੋਰਟ ਵਿਚ ਦੋ ਪ੍ਰਮੁੱਖ ਖੋਜਾਂ ਦਰਸਾਉਂਦੀਆਂ ਹਨ ਕਿ ਵੱਖ-ਵੱਖ ਭਾਈਚਾਰਿਆਂ ਦੇ ਅਨੁਸਾਰ ਆਸਟ੍ਰੇਲੀਆ ਵਿੱਚ ਰਹਿਣਯੋਗਤਾ ਸਮੁੱਚੇ ਤੌਰ ‘ਤੇ ਪਹਿਲੇ ਨਾਲੋਂ ਘਟੀ ਹੈ ਅਤੇ ਵੱਖ-ਵੱਖ ਇਲਾਕਿਆਂ ਵਿੱਚ ਰਹਿਣਯੋਗਤਾ ਵੱਖੋ-ਵੱਖਰੀ ਹੈ ਜਿਨ੍ਹਾਂ ਵਿਚ ਸਾਰੇ ਭਾਈਚਾਰੇ ਇੱਕੋ ਜਿਹੇ ਫਾਇਦੇ ਨਹੀਂ ਮਾਣ ਰਹੇ।

ਰਿਪੋਰਟ ਵਿਚ ਲਿੰਗ ਅਤੇ ਉਮਰ ਨੂੰ ਜੀਵਣਯੋਗਤਾ ਲਈ ਸਭ ਤੋਂ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਵਾਲ਼ੇ ਕਾਰਕਾਂ ਵਿੱਚੋਂ ਇਕ ਵਜੋਂ ਪਛਾਣਿਆ ਗਿਆ ਹੈ। ਕੁੱਝ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਨੌਜਵਾਨ ਔਰਤਾਂ ਦੇ ਮਾੜੇ ਤਜੁਰਬਿਆਂ ਦੀ ਵੀ ਰਹਿਣ ਯੋਗਤਾ ਘਟਾਉਣ ਵਿਚ ਅਹਿਮ ਭੂਮਿਕਾ ਰਹੀ ਹੈ।

‘ਸਟੇਟ ਆਫ਼ ਪਲੇਸ’ ਰਿਪੋਰਟ ਦੇ ਇੱਕ ਖੋਜਕਾਰ ਅਤੇ ਲੇਖਕ, ਲੂਕ ਹੌਜਸਨ ਨੇ ਕਿਹਾ ਕਿ “2023 ਆਸਟ੍ਰੇਲੀਅਨ ਲਿਵਬਿਲਟੀ ਜਨਗਣਨਾ ਵਿੱਚ ਇਹ ਵੀ ਪਾਇਆ ਗਿਆ ਕਿ ਸਾਰੇ ਨੌਜਵਾਨ ਆਪਣੀ ਨਿੱਜੀ ਸੁਰੱਖਿਆ ਦੀ ਜ਼ਰੂਰਤ ਨੂੰ ਸਭ ਤੋਂ ਅਹਿਮ ਮੰਨਦੇ ਹਨ”

ਇਸ ਤੋਂ ਇਲਾਵਾ ਰਹਿਣ-ਯੋਗ ਕਮਿਊਨਿਟੀ ਦੇ ਹੋਰ ਮੁੱਖ ਕਾਰਕਾਂ ਵਿੱਚ ਕਨੈਕਟੀਵਿਟੀ, ਕੁਦਰਤੀ ਵਾਤਾਵਰਣ ਦੇ ਤੱਤਾਂ ਦੀ ਮੌਜੂਦਗੀ, ਅਤੇ ਰੋਜ਼ਾਨਾ ਲੋੜਾਂ ਲਈ ਸਥਾਨਕ ਕਾਰੋਬਾਰਾਂ ਤੱਕ ਪਹੁੰਚਯੋਗਤਾ ਸ਼ਾਮਲ ਹੈ।
Share this news