Welcome to Perth Samachar
Australian Prime Minister Anthony Albanese is taken on a tour during a visit to Swinburne University of Technology, in Melbourne, Friday, March 24, 2023. (AAP Image/Morgan Hancock) NO ARCHIVING
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਰਾਕ ਵਿਚ ਚੱਲ ਰਹੇ ਯੁੱਧ ਵਿਚ ਆਸਟ੍ਰੇਲੀਆਈ ਸਰਕਾਰ ਦੇ ਦਾਖਲ ਹੋਣ ਦੇ ਫ਼ੈਸਲੇ ਨਾਲ ਸਬੰਧਤ ਗੁੰਮ ਹੋਏ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਇਸ ਸਾਲ ਦੀ ਆਪਣੀ ਪਹਿਲੀ ਪ੍ਰੈੱਸ ਵਾਰਤਾ ਵਿੱਚ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਇਹ ਦੇਸ਼ 2003 ਵਿੱਚ ਇਰਾਕ ‘ਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਵਿੱਚ ਸ਼ਾਮਲ ਕਿਉਂ ਹੋਇਆ।ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਜਾਂਚ ਦੇ ਆਦੇਸ਼ ਦਿੱਤੇ ਕਿ ਇਸ ਫ਼ੈਸਲੇ ਨਾਲ ਸਬੰਧਤ ਕੋਈ ਵੀ ਰਿਕਾਰਡ ਗੁਪਤ ਕਿਉਂ ਰੱਖਿਆ ਗਿਆ ਸੀ?
ਹਰ ਸਾਲ 1 ਜਨਵਰੀ ਨੂੰ ਨੈਸ਼ਨਲ ਆਰਕਾਈਵਜ਼ ਆਫ਼ ਆਸਟ੍ਰੇਲੀਆ (NAA) ਸਰਕਾਰ ਦੇ ਸਭ ਤੋਂ ਗੁਪਤ ਮੰਤਰੀ ਮੰਡਲ ਤੋਂ 20 ਸਾਲਾਂ ਦੇ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਖੋਲ੍ਹਦਾ ਹੈ। ਹਾਲਾਂਕਿ ਸੋਮਵਾਰ ਨੂੰ ਤਾਜ਼ਾ ਰਿਲੀਜ਼ ਵਿੱਚ ਇਰਾਕ ਵਿੱਚ ਸੰਘਰਸ਼ ਵਿੱਚ ਸ਼ਾਮਲ ਹੋਣ ਬਾਰੇ ਕੈਬਨਿਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ (NSC) ਦੁਆਰਾ ਵਿਚਾਰ-ਵਟਾਂਦਰੇ ਨਾਲ ਸਬੰਧਤ 78 ਦਸਤਾਵੇਜ਼ਾਂ ਨੂੰ ਛੱਡ ਦਿੱਤਾ ਗਿਆ।
ਉਸਨੇ ਦਸਤਾਵੇਜ਼ਾਂ ਦੇ ਗਾਇਬ ਹੋਣ ਲਈ ਪ੍ਰਬੰਧਕੀ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਘੋਸ਼ਣਾ ਕੀਤੀ ਕਿ ਸਾਬਕਾ ਸੀਨੀਅਰ ਸਿਵਲ ਸੇਵਕ ਡੇਨਿਸ ਰਿਚਰਡਸਨ ਇਸ ਗੱਲ ਦੀ ਜਾਂਚ ਕਰਨਗੇ ਕਿ ਕੀ ਉਨ੍ਹਾਂ ਨੂੰ ਜਾਣਬੁਝ ਕੇ ਛੁਪਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਅਲਬਾਨੀਜ਼ ਨੇ 2003 ਵਿੱਚ ਆਸਟ੍ਰੇਲੀਆ ਨੂੰ ਯੁੱਧ ਲਈ ਵਚਨਬੱਧ ਕਰਨ ਦੇ ਸਰਕਾਰ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ।