Welcome to Perth Samachar
ਬਹੁਤ ਹੀ ਮੰਦਭਾਗੀ ਘਟਨਾ ਵਿੱਚ ਭਾਰਤੀ ਮੂਲ ਦੀ 4 ਸਾਲਾ ਬੱਚੀ ਦੀ ਮੌਤ ਹੋਣ ਦੀ ਖਬਰ ਹੈ। ਬੱਚੀ ਅਤੇ ੳੇੁਸਦੇ ਮਾਪੇ ਐਡੀਲੇਡ ਦੇ ਕਲੇਮਜ਼ਿਗ ਵਿਖੇ ਪਰਾਈਸ ਐਵੇਨਿਊ ਰਹਿੰਦੇ ਸਨ। ਬੱਚੀ ਘਰ ਦੇ ਵਿੱਚ ਬਣੇ ਸਵੀਮਿੰਗ ਪੂਲ ਵਿੱਚ ਹੀ ਡੁੱਬਣ ਕਾਰਨ ਮੌਤ ਹੋਈ ਹੈ, ਉਸ ਵੇਲੇ ਬੱਚੀ ਦਾ ਪਿਤਾ ਹੀ ਘਰ ਵਿੱਚ ਮੌਜੂਦ ਸੀ। ਘਟਨਾ ਬੀਤੇ ਦਿਨੀਂ ਸਵੇਰੇ 10.20 ਦੀ ਦੱਸੀ ਜਾ ਰਹੀ ਹੈ। ਬੱਚੀ ਓਟੀਜ਼ਮ ਪੀੜਿਤ ਸੀ ਤੇ ਬੋਲ ਨਹੀਂ ਸਕਦੀ ਸੀ। ਪੁਲਿਸ ਨੇ ਘਟਨਾ ਦੀ ਛਾਣਬੀਣ ਕਰ ਲਈ ਹੈ ਤੇ ਮਾਮਲਾ ਕੋਰੋਨਰ ਨੂੰ ਸੌਂਪ ਦਿੱਤਾ ਹੈ।