Welcome to Perth Samachar
ਆਸਟ੍ਰੇਲੀਆ ਵੱਸਦੇ ਮਾਪਿਆਂ ਨੂੰ ਅਲਬਾਨੀਜ਼ ਸਰਕਾਰ ਨੇ ਬਹੁਤ ਹੀ ਵਧੀਆ ਤੋਹਫਾ ਦਿੱਤਾ ਹੈ। ਸਰਕਾਰ ਨੇ Paid Parental Leave ਵਿੱਚ 12% ਦਾ ਵਾਧਾ ਕਰਨ ਦਾ ਫੈਸਲਾ ਲਿਆ ਹੈ ਹੁਣ ਇਹ ਭੱਤਾ ਮਾਪਿਆਂ ਨੂੰ $106 ਪ੍ਰਤੀ ਹਫਤਾ ਵੱਧਕੇ ਮਿਲੇਗਾ। ਮੌਜੂਦਾ ਵੇਲੇ ਵਿੱਚ $882.75 ਪ੍ਰਤੀ ਹਫਤੇ ਦੇ ਹਿਸਾਬ ਨਾਲ ਮਾਪਿਆਂ ਨੂੰ ਇਹ ਸੁਵਿਧਾ ਮਿਲਦੀ ਹੈ। ਇਹ ਫੈਸਲਾ ਜੁਲਾਈ 2025 ਤੋਂ ਲਾਗੂ ਹੋਏਗਾ। ਇਸ ਨਾਲ ਸਰਕਾਰ ਨੂੰ ਸਲਾਨਾ $250 ਮਿਲੀਅਨ ਦੀ ਵਧੇਰੇ ਅਦਾਇਗੀ ਕਰਨੀ ਪਏਗੀ। ਇਸ ਗੱਲ ਦਾ ਐਲਾਨ ਮਨਿਸਟਰ ਆਫ ਵੁਮੈਨ, ਕੈਟੀ ਗਾਲਾਘਰ ਅਤੇ ਸੋਸ਼ਲ ਸਰਵਿਸ ਮਨਿਸਟਰ ਅਮਾਂਡਾ ਰਿਸ਼ਵਰਥ ਨੇ ਅੱਜ ਸਵੇਰੇ ਕੀਤਾ ਹੈ।