Welcome to Perth Samachar

ਯੂਰਪ ਤੇ ਅਰਜਨਟੀਨਾ ‘ਚ ਸੱਜੇ-ਪੱਖੀ ਪਾਰਟੀਆਂ ਦੀ ਜਿੱਤ, ਆਸਟ੍ਰੇਲੀਆ ‘ਚ ਤਬਦੀਲੀ?

ਇਕ ਰਿਪੋਰਟ ਵਿੱਚ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਵੀ ਅਰਜਨਟੀਨਾ ਅਤੇ ਯੂਰਪ ਵਿੱਚ ਆਏ ਚੋਣ ਨਤੀਜਿਆਂ ਦੇ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝੇ ਕਿਉਂਕਿ ਨੌਜਵਾਨ ਵੋਟਰ ਪਾਰਟੀ ਤੋਂ ਬੇਮੁੱਖ ਹੁੰਦੇ ਪ੍ਰਤੀਤ ਹੋ ਰਹੇ ਹਨ ਜੋ ਇੱਥੇ ਵੱਡੇ ਸਿਆਸੀ ਬਦਲਾਵ ਦਾ ਕਾਰਨ ਬਣ ਸਕਦਾ ਹੈ।

ਲੇਬਰ-ਪੱਖੀ ‘ਥਿੰਕ ਟੈਂਕ’ ਜੌਹਨ ਕਰਟਿਨ ਰਿਸਰਚ ਸੈਂਟਰ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਲੇਖਕ ਨਿਕ ਡਾਇਰੇਨਫਰਥ ਨੇ ਕਿਹਾ ਕਿ ਇਸਦਾ ਮੁੱਖ ਕਾਰਨ ਮੌਜੂਦਾ ਅਰਥ ਵਿਵਸਥਾ ਹੈ ਅਤੇ ਜਿਨ੍ਹਾਂ ਨੌਜਵਾਨ ਵੋਟਰਾਂ ਨੂੰ ਲੇਬਰ ਪਾਰਟੀ ਵਲੋਂ ਸਿਆਸੀ ਤੌਰ ਉੱਤੇ ਨਾ-ਸਮਝ ਮੰਨਿਆ ਜਾ ਰਿਹਾ ਹੈ ਉਹੀ ਵੋਟਰ ਚੋਣਾਂ ਵਿੱਚ ਲੇਬਰ ਪਾਰਟੀ ਦਾ ਤਖਤਾ ਪਲਟ ਕਰ ਸਕਦੇ ਹਨ।

ਡਾਇਰੇਨਫਰਥ ਦਾ ਕਹਿਣਾ ਹੈ ਕਿ ਨੌਜਵਾਨ ਵੋਟਰਾਂ ਦਾ ਲੋਕਪ੍ਰਿਯ ਸੱਜੇ-ਪੱਖੀ ਉਮੀਦਵਾਰਾਂ ਵਲ ਝੁਕਾਅ ਲੇਬਰ ਪਾਰਟੀ ਲਈ ਵੱਡੀ ਚਿੰਤਾ ਦਾ ਕਾਰਨ ਹੈ।

“ਬਹੁਤ ਸਾਰੇ ਲੋਕ ਮੌਜੂਦਾ ਆਰਥਿਕ ਪ੍ਰਣਾਲੀ ਅਤੇ ਇਸ ਵਲੋਂ ਸਿਰਜੀਆਂ ਜਾ ਰਹੀਆਂ ਪੱਖਪਾਤੀ ਨੀਤੀਆਂ ਨੂੰ ਆਪਣੇ ਵਿਰੁੱਧ ਸਮਝਦੇ ਹਨ ਜਿਸ ਵਿੱਚ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ,” ਉਨ੍ਹਾਂ ਕਿਹਾ।

ਸਿਧੇ ਸ਼ਬਦਾਂ ਵਿੱਚ ਅਰਜਨਟੀਨਾ ਅਤੇ ਯੂਰਪ ਵਿੱਚ ਉੱਠ ਰਹੀ ਇਸ ਲਹਿਰ ਦੇ ਪ੍ਰਭਾਵ ਤੋਂ ਲੇਬਰ ਅਤੇ ਆਸਟ੍ਰੇਲੀਆ ਮੁਕਤ ਨਹੀਂ ਹੈ ਅਤੇ ਇਸ ਦੇ ਸੰਭਾਵੀ ਅਸਰ ਦੁਨੀਆ ਭਰ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ।

Share this news