Welcome to Perth Samachar

Moga ਤੋਂ ‘ਆਪ’ ਵਿਧਾਇਕਾ ਅਮਨਦੀਪ ਅਰੋੜਾ (AAP MLA Amandeep Arora) ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿਚ ਘਿਰੇ ਹੋਏ ਸਨ। ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਅੱਜ ਵਿਧਾਇਕਾ ਨੇ ਕੋਰਟ ਵਿਚ ਸਰੰਡਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।
ਦੱਸ ਦੇਈਏ ਕਿ ਪ੍ਰੈੱਸ ਕਾਨਫਰੰਸ ਕਰਕੇ ਵਿਧਾਇਕਾ ਅਮਨਦੀਪ ਅਰੋੜਾ ਵੱਲੋਂ ਇਕ ਕਾਲਜ ਦੇ ਪ੍ਰਿੰਸੀਪਲ ‘ਤੇ ਉਸ ਦਾ ਫਰਜ਼ੀ ਪੀਏ ਬਣ ਕੇ ਧਮਕੀ ਦੇਣ ਦੇ ਦੋਸ਼ ਲਗਾਏ ਸਨ। ਇਥੋਂ ਤੱਕ ਕਿ ਉਸ ਦਾ ਨੰਬਰ ਵੀ ਜਾਰੀ ਕੀਤਾ ਗਿਆ ਸੀ। ਜਿਸ ਸ਼ਖਸ ਦਾ ਜ਼ਿਕਰ ਕੀਤਾ ਸੀ, ਉਨ੍ਹਾਂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਇਸੇ ਬਾਬਤ ਅਮਨਦੀਪ ਕੌਰ ਅਰੋੜਾ ਨੂੰ 12 ਜਨਵਰੀ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਕੋਰਟ ਵਿਚ 12 ਅਪ੍ਰੈਲ ਨੂੰ ਵੀ ਨਹੀਂ ਪੁੱਜੇ ਸਨ।
ਪਰ ਹੁਣ ਇਨ੍ਹਾਂ ਸਭ ਤੇ ਦਰਮਿਆਨ ਵਿਧਾਇਕਾ ਲਈ ਰਾਹਤ ਭਰੀ ਖ਼ਬਰ ਹੈ। ਉਨ੍ਹਾਂ ਨੇ ਅੱਜ ਕੋਰਟ ਵਿਚ ਜਦੋਂ ਸਰੰਡਰ ਕੀਤਾ ਤਾਂ ਅਦਾਲਤ ਵੱਲੋਂ ਵੀ ਵਿਧਾਇਕਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਲਈ ਇਹ ਚੰਗੀ ਖ਼ਬਰ ਹੈ।