Welcome to Perth Samachar
ਸਾਬਕਾ ਵਿਕਟੋਰੀਅਨ ਪ੍ਰੀਮੀਅਰ ਜੈਫ ਕੈਨੇਟ ਨੇ ਸੁਝਾਅ ਦਿਤਾ ਹੈ ਕਿ ਘਰ ਤੋਂ ਕੰਮ ਕਰਨ ਵਾਲੇ ਜਨਤਕ ਖੇਤਰ ਦੇ ਕਰਮਚਾਰੀ ਦਫਤਰਾਂ ਤੋਂ ਕੰਮ ਕਰਨ ਵਾਲੇ ਆਪਣੇ ਸਹਿਕਰਮੀਆਂ ਨਾਲੋਂ ਘੱਟ ਖਰਚ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ‘ਰਿਮੋਟ ਵਰਕਰ’ ਆਵਾਜਾਈ ਦੇ ਖਰਚਿਆਂ ਵਿੱਚ ਸਲਾਨਾ ਹਜ਼ਾਰਾਂ ਡਾਲਰਾਂ ਦੀ ਬਚਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਯਾਤਰਾ ਸਬੰਧੀ ਤਣਾਵਾਂ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ ਜਿਸ ਕਰਕੇ ਦਫ਼ਤਰ ਜਾ ਰਹੇ ਲੋਕਾਂ ਵਿਚ ਅਸੰਤੋਸ਼ ਪੈਦਾ ਹੋ ਰਿਹਾ ਹੈ।
ਸ਼੍ਰੀ ਕੈਨੇਟ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਘਰ ਤੋਂ ਕੰਮ ਕਰਨ ਦਾ ਕੋਈ ਵਿਕਲਪ ਨਹੀਂ ਹੈ ਉਨ੍ਹਾਂ ਨੂੰ ਸਾਲਾਨਾ ਲਗਭਗ 10,000 ਡਾਲਰ ਵਾਧੂ ਖਰਚ ਕਰਨਾ ਪੈ ਰਿਹਾ ਹੈ।
ਵਿਰੋਧੀ ਧਿਰ ਦੇ ਵਿੱਤੀ ਬੁਲਾਰੇ, ਜੇਨ ਹਿਊਮ ਨੇ ਵੀ ਕਿਹਾ ਕਿ ਕਾਮਿਆਂ ਨੂੰ ਸੀ ਬੀ ਡੀ ਵਿੱਚ ਵਾਪਸ ਲਿਆਉਣਾ ਚਾਹੀਦਾ ਹੈ, ਪਰ ਵਿਕਟੋਰੀਆ ਦੇ ਜਨਤਕ ਕਰਮਚਾਰੀਆਂ ਵਿਚ ਫਿਲਹਾਲ ਅਜਿਹਾ ਦੇਖਣ ਨੂੰ ਨਹੀਂ ਮਿਲ ਰਿਹਾ।
ਏ ਸੀ ਟੀ ਯੂ ਦੀ ਸਕੱਤਰ ਸੈਲੀ ਮੈਕਮੈਨਸ ਨੇ ਕਿਹਾ ਕਿ “ਜਦੋਂ ਵੀ ਵਰਕਰਾਂ ਨੂੰ ਪ੍ਰਭਾਵਿਤ ਕਰਦਾ ਕੋਈ ਅਹਿਮ ਮੁੱਦਾ ਹੁੰਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਲਿਬਰਲ ਪਾਰਟੀ ਕੋਲ ਲੋਕਾਂ ਦੀ ਤਨਖਾਹ ਵਿੱਚ ਕਟੌਤੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੁੰਦਾ”