Welcome to Perth Samachar

ਆਸਟ੍ਰੇਲੀਆ ‘ਚ ਭਾਰਤੀ ਨੌਜਵਾਨਾਂ ਵਿੱਚ ਗੋਲੀਬਾਰੀ, 2 ਨੌਜਵਾਨ ਹੋਏ ਜਖਮੀ

ਮੈਲਬੋਰਨ- ਮੈਲਬੋਰਨ ਦੇ ਟਾਰਨੇਟ ਦੀ ਫ੍ਰੈਂਡਸ਼ਿਪ ਡਰਾਈਵ ਕੁਝ ਭਾਰਤੀ ਨੌਜਵਾਨਾਂ ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਸੱਦਿਆ, ਜਿਸ ਤੋਂ ਬਾਅਦ ਇੱਕ ਨੌਜਵਾਨ ਮੈਕਡੋਨਲਡ ਦੀ ਪਾਰਕਿੰਗ ਤੇ ਦੂਜਾ ਨਜਦੀਕ ਦੀ ਪਾਰਕਿੰਗ ਤੋਂ ਜਖਮੀ ਹਾਲਤ ਵਿੱਚ ਮਿਿਲਆ। ਦੂਜੇ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਇੱਕ ਮਰਸੀਡੀਜ਼ ਵੀ ਜਬਤ ਕੀਤੀ ਹੈ, ਜੋ ਭਾਰਤੀ ਮੂਲ ਦੇ ਵਿਅਕਤੀ ਨਾਮ ਰਜਿਸਟਰ ਹੈ।

Share this news