Welcome to Perth Samachar

ਆਸਟ੍ਰੇਲੀਆ ਨੇ ਜਿੱਤਿਆ ਕ੍ਰਿਕਟ ਵਿਸ਼ਵ ਚੈਂਪੀਅਨ 2023 ਦਾ ਖਿਤਾਬ, ਫਾਈਨਲ ‘ਚ ਟੀਮ ਇੰਡੀਆ ਦੀ ਕਰਾਰੀ ਹਾਰ

ਭਾਰਤ ਦੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ਮੈਚ ‘ਚ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ। ਇਹ ਆਸਟ੍ਰੇਲੀਆ ਦਾ ਛੇਵਾਂ ਵਨਡੇ ਵਿਸ਼ਵ ਕੱਪ ਖਿਤਾਬ ਹੈ।

ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਭਾਰਤੀ ਟੀਮ 50 ਓਵਰਾਂ ‘ਚ 240 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੇ ਇਹ ਮੈਚ 43 ਓਵਰਾਂ ਵਿੱਚ ਜਿੱਤ ਲਿਆ।

ਖ਼ਿਤਾਬੀ ਮੁਕਾਬਲੇ ‘ਚ ਆਸਟ੍ਰੇਲੀਆ ਸ਼ੁਰੂ ਤੋਂ ਹੀ ਭਾਰਤ ‘ਤੇ ਹਾਵੀ ਰਿਹਾ। ਪੈਟ ਕਮਿੰਸ ਦੀ ਕਪਤਾਨੀ ਵਾਲੀ ਆਸਟ੍ਰੇਲੀਆ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਸਮੇਤ ਤਿੰਨੋਂ ਵਿਭਾਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਓਪਨਰ ਟ੍ਰੈਵਿਸ ਹੈੱਡ ਅਤੇ ਪੰਜਵੇਂ ਨੰਬਰ ਦੇ ਮਾਰਨਸ ਲਾਬੂਸ਼ੇਨ ਦੀ ਜੋੜੀ ਨੇ ਆਸਟ੍ਰੇਲੀਆ ਨੂੰ ਜਿੱਤ ਤੱਕ ਪਹੁੰਚਾਇਆ। ਆਸਟ੍ਰੇਲੀਆ ਦੀ ਇਸ ਜਿੱਤ ਵਿੱਚ ਖੱਬੇ ਹੱਥ ਦੇ ਓਪਨਰ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ ਲਾਬੂਸ਼ੇਨ ਨੇ 58 ਦੌੜਾਂ ਬਣਾਈਆਂ।

ਦੋਵਾਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 192 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੇ ਸਾਹਮਣੇ ਸਾਰੇ ਭਾਰਤੀ ਗੇਂਦਬਾਜ਼ ਨਾਕਾਮ ਰਹੇ। ਹੈੱਡ ਨੇ ਸੈਂਕੜਾ ਜੜਿਆ ਅਤੇ ਲਾਬੂਸ਼ੇਨ ਨੇ ਅਰਧ ਸੈਂਕੜਾ ਲਗਾਇਆ। ਹਾਲਾਂਕਿ ਟਰੇਵਿਸ ਮੈਚ ਜਿੱਤਣ ਤੋਂ ਪਹਿਲਾਂ 2 ਦੌੜਾਂ ਬਣਾ ਕੇ ਆਊਟ ਹੋ ਗਏ।

Share this news