Welcome to Perth Samachar

ਇਸ ਪਿੰਡ ‘ਚ ਨਹੀਂ ਨਿਕਲਦੀ ਸੀ ਧੁੱਪ, ਹਨ੍ਹੇਰੇ ਤੋਂ ਬਚਣ ਲਈ ਪਿੰਡ ਵਾਲਿਆਂ ਨੇ ਲਗਾਇਆ ਤਗੜਾ ਜੁਗਾੜ

ਦੁਨੀਆ ਦਾ ਇਕ ਅਜਿਹਾ ਪਿੰਡ ਜਿਥੇ ਸੂਰਜ ਤਾਂ ਉਗਦਾ ਸੀ ਪਰ ਇਥੇ ਧੁੱਪ ਦੀ ਇਕ ਕਿਰਨ ਤੱਕ ਨਹੀਂ ਪਹੁੰਚਦੀ ਸੀ। ਦਰਅਸਲ ਇਟਾਲੀਅਨ ਸਵਿਸ ਸੀਮਾ ‘ਤੇ ਇਕ ਘਾਟੀ ਵਿਚ ਵਸਿਆ ਇਕ ਛੋਟਾ ਜਿਹਾ ਵਿਗਨੇਲਾ ਅਜਿਹਾ ਪਿੰਡ ਹੈ ਜੋ ਹਰ ਸਾਲ ਨਵੰਬਰ ਤੋਂ ਫਰਵਰੀ ਤੱਕ ਤਿੰਨ ਮਹੀਨੇ ਹਨ੍ਹੇਰੇ ਵਿਚ ਡੁੱਬਿਆ ਰਹਿੰਦਾ ਹੈ। ਇਥੇ ਬਹੁਤ ਘੱਟ ਆਬਾਦੀ ਰਹਿੰਦੀ ਹੈ। ਇਹ ਪਿੰਡ ਇਕ ਪਾਸੇ ਘਾਟੀ ਤੇ ਦੂਜੇ ਪਾਸੇ ਪਹਾੜਾਂ ਨਾਲ ਘਿਰਿਆ ਹੋਇਆ ਹੈ।

ਠੰਡ ਦੇ ਮਹੀਨਿਆਂ ਵਿਚ ਇਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਿੰਡ ਵਾਲਿਆਂ ਨੇ ਇਕ ਜੁਗਾੜ ਲਗਾਇਆ। ਉਨ੍ਹਾਂ ਨੇ ਧਰਤੀ ‘ਤੇ ਹੀ ਸੂਰਜ ਨੂੰ ਉਤਾਰ ਦਿੱਤਾ। ਪਿੰਡ ਵਾਲਿਆਂ ਨੇ ਧੁੱਪ ਦੀ ਅਜਿਹੀ ਵਿਵਸਥਾ ਕੀਤੀ ਜਿਸ ਬਾਰੇ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

1999 ਵਿਚ ਵਿਗਨੇਲਾ ਦੇ ਸਥਾਨਕ ਆਰਕੀਟੈਕਟ ਜਿਆਕੋਮੋ ਬੋਨਜ਼ਾਨੀ ਨੇ ਚਰਚ ਦੀ ਦੀਵਾਰ ‘ਤੇ ਇਕ ਧੁੱਪਘੜੀ ਲਗਾਉਣ ਦਾ ਪ੍ਰਸਤਾਵ ਰੱਖਿਆ ਪਰ ਤਤਕਾਲੀਨ ਮੇਅਰ ਫ੍ਰੇਂਕੋ ਮਿਡਾਲੀ ਨੇ ਇਸ ਸੁਝਾਅ ਨੂੰ ਖਾਰਜ ਕਰ ਦਿੱਤਾ। ਧੁੱਪਘੜੀ ਦੀ ਜਗ੍ਹਾ ਮੇਅਰ ਨੇ ਕੁਝ ਅਜਿਹਾ ਬਣਾਉਣ ਲਈ ਕਿਹਾ ਜਿਸ ਨਾਲ ਪਿੰਡ ਵਿਚ ਪੂਰਾ ਸਾਲ ਧੁੱਪ ਪੈਂਦੀ ਰਹੇ। ਧੁੱਪ ਦੀ ਜੱਦੋ-ਜਹਿਦ ਲਈ ਆਰਟੀਟੈਕਟ ਬੋਂਜਾਨੀ ਤੇ ਇੰਜੀਨੀਅਰ ਗਿਆਨੀ ਫੇਰਾਰੀ ਨੇ ਮਿਲ ਕੇ 8 ਮੀਟਰ ਚੌੜਾ ਤੇ 5 ਮੀਟਰ ਲੰਬਾ ਇਕ ਵਿਸ਼ਾਲ ਮਿਰਰ ਡਿਜ਼ਾਈਨ ਕੀਤਾ ਜਿਸ ਨੂੰ ਬਣਾਉਣ ਵਿਚ 1,00,000 ਯੂਰੋ (ਲਗਭਗ 1 ਕਰੋੜ ਰੁਪਏ) ਦੀ ਲਾਗਤ ਆਈ। 17 ਦਸੰਬਰ 2006 ਨੂੰ ਇਸ ਪ੍ਰਾਜੈਕਟ ਦਾ ਕੰਮ ਪੂਰਾ ਹੋ ਗਿਆ।

ਮਿਰਰ ਵਿਚ ਇਕ ਖਾਸ ਸਾਫਟਵੇਅਰ ਪ੍ਰੋਗਾਰਮ ਵੀ ਲਗਾਇਆ ਗਿਆ। ਸਾਫਟਵੇਅਰ ਦੀ ਬਦੌਲਤ ਮਿਰਰ ਸੂਰਜ ਦੇ ਰਸਤੇ ਦੇ ਹਿਸਾਬ ਨਾਲ ਘੁੰਮਦਾ ਹੈ। ਇਸ ਤਰ੍ਹਾਂ ਚੋਟੀ ‘ਤੇ ਲੱਗੇ ਵਿਸ਼ਾਲ ਮਿਰਰ ਨਾਲ ਪਿੰਡ ਵਿਚ ਦਿਨ ਵਿਚ 6 ਘੰਟੇ ਤੱਕ ਸੂਰਜ ਦੀ ਰੌਸ਼ਨੀ ਰਿਫਲੈਕਟ ਹੋ ਕੇ ਆਉਣ ਲੱਗੀ। ਇਹ ਆਰਟੀਫੀਸ਼ੀਅਲ ਰੌਸ਼ਨੀ ਕੁਦਰਤੀ ਧੁੱਪ ਦੇ ਬਰਾਬਰ ਸ਼ਕਤੀਸ਼ਾਲੀ ਨਹੀਂ ਹੈ। ਦੂਜੇ ਪਾਸੇ ਗਰਮੀ ਦੇ ਮੌਸਮ ਵਿਚ ਅਜਿਹੀ ਵਿਵਸਥਾ ਰਹੇਗੀ ਜੋ ਵਿਸ਼ਾਲ ਮਿਰਰ ਦੀ ਵਜ੍ਹਾ ਨਾਲ ਪਿੰਡ ਵਿਚ ਤੇਜ਼ ਧੁੱਪ ਪਵੇਗੀ, ਇਸ ਲਈ ਗਰਮੀ ਦੇ ਸੀਜ਼ਨ ਵਿਚ ਮਿਰਰ ਨੂੰ ਢੱਕ ਦਿੱਤਾ ਜਾਂਦਾ ਹੈ।

Share this news