Welcome to Perth Samachar

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਚਲਦਿਆਂ ਫਿਰੋਜ਼ਪੁਰ ‘ਚ 33 ਟਰੇਨਾਂ ਨੂੰ ਕੀਤਾ ਗਿਆ ਰੱਦ

ਫਿਰੋਜ਼ਪੁਰ: ਰੇਲ ਰੋਕੋ ਅੰਦੋਲਨ ਦੇ ਲਗਾਤਾਰ ਚੌਥੇ ਦਿਨ ਰੇਲਵੇ ਬੋਰਡ ਫਿਰੋਜ਼ਪੁਰ ਵਿੱਚ 33 ਟਰੇਨਾਂ ਨੂੰ ਰੱਦ ਕਰਨਾ ਪਿਆ। 4 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ ਸੀ ਜਦੋਂ ਕਿ 54 ਲੰਬੀ ਦੂਰੀ ਦੀਆਂ ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ।

ਇਸ ਬਾਰੇ ਜਾਣਕਾਰੀ ਦਿੰਦਿਆ ਡੀਆਰਐਮ ਸੰਜੇ ਸਾਹੂ ਨੇ ਦੱਸਿਆ ਕਿ ਰੇਲ ਮੰਡਲ ਵੱਲੋਂ ਜੰਮੂ-ਕਸ਼ਮੀਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਊਧਮਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਪਠਾਨਕੋਟ ਨਾਲ ਸਬੰਧਤ 33 ਟਰੇਨਾਂ ਸ਼ਨੀਵਾਰ ਨੂੰ ਰੱਦ ਕਰ ਦਿੱਤੀਆਂ ਗਈਆਂ ਹਨ। ਬਾੜਮੇਰ-ਜੰਮੂਤਵੀ, ਦਰਭੰਗਾ-ਅੰਮ੍ਰਿਤਸਰ, ਮੁੰਬਈ-ਅੰਮ੍ਰਿਤਸਰ, ਨਾਂਦੇੜ-ਅੰਮ੍ਰਿਤਸਰ ਰੇਲ ਗੱਡੀਆਂ ਨੂੰ ਕ੍ਰਮਵਾਰ ਪੁਰਾਣੀ ਦਿੱਲੀ, ਅੰਬਾਲਾ ਕੈਂਟ, ਹਜ਼ਰਤ ਨਿਜ਼ਾਮੂਦੀਨ ਅਤੇ ਅੰਬਾਲਾ ਕੈਂਟ ਸਟੇਸ਼ਨਾਂ ਤੋਂ ਅੱਗੇ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ ਅਤੇ ਉਥੋਂ ਵਾਪਸ ਪਰਤਿਆ ਗਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੰਬੀ ਦੂਰੀ ਦੀਆਂ 54 ਰੇਲ ਗੱਡੀਆਂ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਅਤੇ ਧੂਰੀ-ਜਾਖਲ ਰਾਹੀਂ ਰਵਾਨਾ ਕੀਤਾ ਗਿਆ।

Share this news