Welcome to Perth Samachar

ਤਾਈਵਾਨ ‘ਚ 7.5 ਤੀਬਰਤਾ ਦਾ ਭੂਚਾਲ, ਜਾਪਾਨ ‘ਚ ਭਾਰੀ ਤਬਾਹੀ, ਸੁਨਾਮੀ ਦੀ ਚਿਤਾਵਨੀ ਜਾਰੀ

ਤਾਇਵਾਨ ਵਿੱਚ ਅੱਜ ਯਾਨੀਕਿ 3 ਅਪ੍ਰੈਲ ਦੀ ਸਵੇਰ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਨ ਪੂਰਾ ਟਾਪੂ ਹਿੱਲ ਗਿਆ ਅਤੇ ਇਮਾਰਤਾਂ ਢਹਿ ਗਈਆਂ। ਜਾਪਾਨ ਨੇ ਦੱਖਣੀ ਟਾਪੂ ਸਮੂਹ ਓਕੀਨਾਵਾ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਇੱਥੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਫਿਲੀਪੀਨਜ਼ ਨੇ ਵੀ ਸੁਨਾਮੀ ਦੀ ਚਿਤਾਵਨੀ ਦਿੱਤੀ ਹੈ ਅਤੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ।

ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਭੂਚਾਲ ਤੋਂ ਬਾਅਦ 3 ਮੀਟਰ (9.8 ਫੁੱਟ) ਤੱਕ ਸੁਨਾਮੀ ਦੀ ਭਵਿੱਖਬਾਣੀ ਕੀਤੀ ਹੈ। ਲਗਭਗ ਅੱਧੇ ਘੰਟੇ ਬਾਅਦ, ਇਸ ਨੇ ਕਿਹਾ ਕਿ ਸੁਨਾਮੀ ਦੀ ਪਹਿਲੀ ਲਹਿਰ ਪਹਿਲਾਂ ਹੀ ਮੀਆਕੋ ਅਤੇ ਯਾਯਾਮਾ ਟਾਪੂਆਂ ਦੇ ਤੱਟਾਂ ‘ਤੇ ਆ ਚੁੱਕੀ ਹੈ।

Share this news