Welcome to Perth Samachar

ਭਾਰਤੀ ਮੂਲ ਦੀ ਚੈਤਨਯਾ ਦੀ ਯਾਦ ਵਿੱਚ ਭਾਈਚਾਰਾ ਹੋਇਆ ਇੱਕਠਾ

ਮੈਲਬੋਰਨ- ਮੈਲਬੋਰਨ ਦੇ ਦੱਖਣ-ਪੱਛਮ ਵਿੱਚ ਸਥਿਤ ਪੋਇੰਟ ਕੁੱਕ ਕਮਿਊਨਿਟੀ ਤੋਂ ਸੈਂਕੜੇ ਦੀ ਗਿਣਤੀ ਵਿੱਚ ਲੋਕ ਅੱਜ ਇੱਕ ਸ਼ਰਧਾਂਜਲੀ ਸਮਾਰੋਹ ਵਿੱਚ ਇੱਕਠੇ ਹੋਏ, ਇਹ ਸ਼ਰਧਾਂਜਲੀ ਸਮਾਗਮ ਭਾਰਤੀ ਮੂਲ ਦੀ ਚੈਤਨਯਾ ਮਦਗਨੀ ਦੀ ਯਾਦ ਵਿੱਚ ਸੀ, ਜੋ ਕੁਝ ਦਿਨ ਪਹਿਲਾਂ ਇੱਕ ਕੂੜੇਦਾਨ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੀ ਸੀ। ਚੈਤਨਯਾ ਬਹੁਤ ਹੀ ਚੰਗੇ ਸੁਭਾਅ ਦੀ, ਦੂਜਿਆਂ ਦੀ ਮੱਦਦ ਕਰਨ ਵਾਲੀ ਸੀ ਤੇ ਆਸਟ੍ਰੇਲੀਆ ਵਿੱਚ 2009 ਵਿੱਚ ਬਤੌਰ ਵਿਦਿਆਰਥੀ ਆਈ ਸੀ। ਚੈਤਨਯਾ ਫੂਡ ਸੈਫਟੀ ਕੰਪਾਏਲੈਂਸ ਐਕਸਪਰਟ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੀ ਸੀ।
ਭਾਈਚਾਰਾ ਚੈਤਨਯਾ ਦੇ ਕਤਲ ਦੀ ਖਬਰ ਤੋਂ ਬਾਅਦ ਸੋਗ ਵਿੱਚ ਹੈ। ਚੈਤਨਯਾ ਦਾ ਪਤੀ ਇਸ ਵੇਲੇ ਲਾਪਤਾ ਹੈ ਤੇ ਇੰਡੀਆ ਵਿੱਚ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਚੈਤਨਯਾ ਦਾ ਪਤੀ ਆਪਣੇ ਪੁੱਤ ਨੂੰ ਲੈਕੇ ਇੰਡੀਆ ਜਾ ਪੁੱਜਾ ਤੇ ਆਪਣੇ ਸਹੁਰਿਆਂ ਨੂੰ ਬੱਚੇ ਦੀ ਸਪੁਰਦਗੀ ਕਰ ਉੱਥੋਂ ਲਾਪਤਾ ਹੋ ਗਿਆ। ਸਹੁਰਿਆਂ ਸਾਹਮਣੇ ਉਸਨੇ ਚੈਤਨਯਾ ਨੂੰ ਮਾਰਨ ਦੀ ਗੱਲ ਵੀ ਕਬੂਲੀ ਹੈ। ਭਾਈਚਾਰੇ ਨੇ ਚੈਤਨਯਾ ਦੇ ਫਿਊਨਰਲ ਤੇ ਹੋਰ ਪਰਿਵਾਰਿਕ ਖਰਚਿਆਂ ਲਈ $21,000 ਦੀ ਰਾਸ਼ੀ ਵੀ ਇੱਕਠੀ ਕਰ ਲਈ ਹੈ।

Share this news