Welcome to Perth Samachar

ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਤਿਆਰ: ਅਨੁਰਾਗ ਠਾਕੁਰ

ਨਵੀਂ ਦਿੱਲੀ— ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 2030 ਯੂਥ ਓਲੰਪਿਕ ਅਤੇ 2036 ਓਲੰਪਿਕ ਦੀ ਮੇਜ਼ਬਾਨੀ ਲਈ ਆਪਣੀਆਂ ਕੋਸ਼ਿਸ਼ਾਂ ‘ਚ ਕੋਈ ਕਸਰ ਨਹੀਂ ਛੱਡੇਗਾ। ਠਾਕੁਰ ਨੇ ਕਿਹਾ ਕਿ ਜਿਵੇਂ ਹੀ ਇਸ ਸਮਾਗਮ ਦੀ ਮੇਜ਼ਬਾਨੀ ਦਾ ਸੱਦਾ ਮਿਲੇਗਾ ਭਾਰਤ ਇਸ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੋਵੇਗਾ। ਸੀਨੀਅਰ ਭਾਜਪਾ ਨੇਤਾ ਨੇ ਕਿਹਾ, ‘ਭਾਰਤ 2030 ਯੂਥ ਓਲੰਪਿਕ ਅਤੇ 2036 ਓਲੰਪਿਕ ਦੀ ਮੇਜ਼ਬਾਨੀ ਲਈ ਤਿਆਰ ਹੈ।’ ਉਨ੍ਹਾਂ ਕਿਹਾ, ‘ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ ਅਤੇ ਸਾਡੇ ਕੋਲ ਯੁਵਾ ਸ਼ਕਤੀ ਹੈ। ਖੇਡਾਂ ਲਈ ਭਾਰਤ ਤੋਂ ਵੱਡਾ ਕੋਈ ਬਾਜ਼ਾਰ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ ਦੇਖਣ ਲਈ ਬਰਤਾਨੀਆ ਤੋਂ ਕਰੀਬ 4000 ਕ੍ਰਿਕਟ ਪ੍ਰੇਮੀ ਧਰਮਸ਼ਾਲਾ ਪੁੱਜੇ ਸਨ ਅਤੇ ਉਨ੍ਹਾਂ ਨੇ ਸਟੇਡੀਅਮ ਦੀ ਤਾਰੀਫ਼ ਵੀ ਕੀਤੀ। ਪੈਰਿਸ ਓਲੰਪਿਕ 2024 ਤੋਂ ਬਾਅਦ, 2028 ਓਲੰਪਿਕ ਲਾਸ ਏਂਜਲਸ ਵਿੱਚ ਅਤੇ 2032 ਓਲੰਪਿਕ ਬ੍ਰਿਸਬੇਨ ਵਿੱਚ ਖੇਡੇ ਜਾਣਗੇ।

Share this news