Welcome to Perth Samachar

ਮੈਲਬੋਰਨ ਦੇ ਰਹਿਣ ਵਾਲੇ ਭਾਰਤੀ ਨੌਜਵਾਨ ਨੇ ਵਿਕਟੋਰੀਆ ਸਰਕਾਰ ਨੂੰ ਲਾਈ ਮੱਦਦ ਦੀ ਗੁਹਾਰ

ਮੈਲਬੋਰਨ ਦੇ ਫ੍ਰੈਂਕਸਟਨ ਰਹਿੰਦਾ ਭਾਰਤੀ ਮੂਲ ਦਾ ਜੋਏ ਪੋਲ ਉਸ ਵੇਲੇ ਆਪਣੀ ਘਰਵਾਲੀ ਨਾਲ ਸੈਰ ਕਰਕੇ ਘਰ ਪਰਤਿਆ ਸੀ, ਜਦੋਂ ਅਚਾਨਕ ਉਸਦੇ ਫ੍ਰੈਂਕਸਟਨ ਸਥਿਤ ਘਰ ਵਿੱਚ 3 ਛੋਟੀ ਉਮਰ ਦੇ ਨੌਜਵਾਨ ਆ ਵੜੇ ਤੇ ਉਸਦੀ ਗੱਡੀ ਦੀਆਂ ਚਾਬੀਆਂ ਖੋਹਕੇ ਗੱਡੀ ਸਮੇਤ ਰਫੂਚੱਕਰ ਹੋ ਗਏ। ਜੀਪੀਐਸ ਦੀ ਮੱਦਦ ਨਾਲ ਕੁਖ ਦੈਰ ਵਿੱਚ ਪੁਲਿਸ ਨੇ ਇੱਕ 17 ਸਾਲਾ ਦੋਸ਼ੀ ਨੂੰ ਕਾਰ ਸਮੇਤ ਗ੍ਰਿਫਤਾਰ ਤਾਂ ਕਰ ਲਿਆ, ਪਰ ਕੁਝ ਸਮੇਂ ਬਾਅਦ ਹੀ ਉਸਨੂੰ ਜਮਾਨਤ ‘ਤੇ ਛੱਡ ਦਿੱਤਾ ਗਿਆ, 17 ਸਾਲਾ ਨੌਜਵਾਨ ਪਹਿਲਾਂ ਵੀ ਅਜਿਹੇ ਕਈ ਮਾਮਲਿਆ ਵਿੱਚ ਜਮਾਨਤ ;ਤੇ ਬਾਹਰ ਆ ਚੁੱਕਾ ਸੀ। ਪਰ ਹੁਣ ਜੋਏ ਪੋਲ ਨੇ ਵਿਕਟੋਰੀਆ ਸਰਕਾਰ ਨੂੰ ਅਜਿਹੇ ਛੋਟੀ ਉਮਰ ਦੇ ਲੁਟੇਰਿਆਂ ਖਿਲਾਫ ਸਖਤ ਕਾਨੂੰਨ ਬਨਾਉਣ ਦੀ ਮੰਗ ਕੀਤੀ ਹੈ, ਜੋ ਦੂਜਿਆਂ ਦੀ ਜਿੰਦਗੀ ਨਾਲ ਖੇਡਦੇ ਹਨ ਅਤੇ ਬੱਚਕੇ ਨਿਕਲ ਜਾਂਦੇ ਹਨ। ਹੁਣ ਤੱਕ ਅਜਿਹੇ ਸੈਂਕੜੈ ਮਾਮਲੇ ਸਿਰਫ ਮੈਲਬੋਰਨ ਤੋਂ ਹੀ ਸਾਹਮਣੇ ਆ ਚੁੱਕੇ ਹਨ।

Share this news