Welcome to Perth Samachar

ਵੱਧਦੀ ਉਮਰ ‘ਚ ਰੱਖਣਾ ਚਾਹੁੰਦੇ ਹੋ Heart Health ਦਾ ਖਿਆਲ ਤਾਂ 40 ਤੋਂ ਮਗਰੋਂ ਜ਼ਰੂਰ ਕਰਵਾਓ ਇਹ 5 ਟੈਸਟ

ਘੱਟ ਉਮਰ ਵਿੱਚ ਤੇਜ਼ੀ ਨਾਲ ਦੌੜਨਾ- ਭੱਜਣਾ ਜਾਂ ਫਿਰ ਰੇਸ ਲਗਾਉਣਾ ਬਹੁਤ ਵਧੀਆ ਲੱਗਦਾ ਹੈ, ਪਰ 40 ਤੋਂ ਮਗਰੋਂ ਬਹੁਤ ਤੇਜ਼ੀ ਨਾਲ ਦੌੜਨਾ ਜਾਂ ਫਿਰ ਭੱਜਣਾ ਚਾਹੀਏ ਤਾਂ ਪਰੇਸ਼ਾਨੀ ਮਹਿਸੂਸ ਹੁੰਦੀ ਹੈ ਕਿਉਂਕਿ ਸਾਡੇ ਸਰੀਰ ਵਿੱਚ ਪਹਿਲਾਂ ਵਰਗੀ ਐਨਰਜੀ ਅਤੇ ਤਾਕਤ ਨਹੀਂ ਹੁੰਦੀ l ਇਸ ਉਮਰ ਵਿੱਚ ਜਦੋਂ ਅਸੀਂ ਦੌੜਦੇ ਹਾਂ ਤਾਂ ਆਪਣੀ ਸਾਰੀ ਕੋਸ਼ਿਸ਼ ਲਗਾਉਂਦੇ ਹਾਂ ਪਰ ਜਦੋਂ ਰੁਕਦੇ ਹਾਂ ਤਾਂ ਬਹੁਤ ਜੋਰ-ਜੋਰ ਨਾਲ ਸਾਹ ਲੈਂਦੇ ਹਾਂl

ਕਈ ਵਾਰ, ਜੇਕਰ ਅਸੀਂ ਪੈਂਦਲ ਜਾਂ ਫਿਰ ਪੌੜੀਆਂ ਚੜ੍ਹਦੇ ਅਤੇ ਉਤਰਦੇ ਸਮੇਂ ਵੀ ਸਾਹ ਲੈਣ ਲੱਗ ਜਾਂਦੇ ਹੋ, ਤਾਂ ਇਹ ਸਾਡੇ ਦਿਲ ਦੀ ਸਿਹਤ ਨੂੰ ਦਰਸਾਉਂਦਾ ਹੈl ਕਈ ਵਾਰ ਅਸੀਂ ਮੋਟਾਪੇ ਦੀ ਵਜ੍ਹਾਂ ਨਾਲ ਵੀ ਸਾਹ ਘੁੱਟਦੇ ਹਾਂ, ਪਰ ਮੋਟਾਪਾ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈl ਇਸ ਲਈ 40 ਤੋਂ ਮਗਰੋਂ ਸਾਨੂੰ ਦਿਲ ਦੀ ਸਿਹਤ ਲਈ ਡਾਕਟਰ ਤੋਂ ਇਹ ਪੰਜ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ਅਤੇ ਆਪਣੇ ਦਿਲ ਦੀ ਸਿਹਤ ਨੂੰ ਮਜ਼ਬੂਤ ਬਣਾ ਕੇ ਰੱਖਣਾ ਚਾਹੀਦਾ ਹੈl

ਈਕੋਕਾਰਡੀਓਗਰਾਮ

ਦਿਲ ਵਾਲਵ ਦੇ ਫੰਕਸ਼ਨ ਤੇ ਦਿਲ ਦੀ ਧੜਕਣ ਜਾਂਚ ਲਈ ਈਕੋਕਾਰਡੀਓਗਰਾਮ ਟੈਸਟ ਕਰਵਾਇਆ ਜਾਂਦਾ ਹੈl ਇਹ ਟੈਸਟ ਉਦੋਂ ਕੀਤਾ ਜਾਂਦਾ ਹੈ, ਜਦੋਂ ਕਸਰਤ ਕਰਨ ਦੇ ਤੁਰੰਤ ਮਗਰੋਂ ਦਿਲ ਦੀ ਧੜਕਣ ਤੇਜ਼ ਹੁੰਦੀ ਹੈl ਇਸ ਟੈਸਟ ਵਿੱਚ ਸਾਊਂਡ ਵੈੱਬ ਦੀ ਮਦਦ ਨਾਲ ਦਿਲ ਦੀ ਧੜਕਣ ਕਿਸ ਤਰ੍ਹਾਂ ਚੱਲ ਰਹੀ ਹੈ ਅਤੇ ਖੂਨ ਕਿਸ ਤਰ੍ਹਾਂ ਚੱਲ ਰਿਹਾ ਹੈ ਇਸ ਦਾ ਪਤਾ ਲਗਾਇਆ ਜਾਂਦਾ ਹੈl

ਗਲਾਈਕਸਾਈਡਲੇਟਿਡ ਹੀਮੋਗਲੋਬਿਨ ਟੈਸਟ

ਇਸ ਟੈਸਟ ਨਾਲ ਖੂਨ ਵਿੱਚ ਸ਼ੂਗਰ ਮਾਤਰਾ ਦੀ ਜਾਣਕਾਰੀ ਲਈ ਜਾਂਦੀ ਹੈl ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਲਈ ਇਹ ਟੈਸਟ ਬਹੁਤ ਜ਼ਰੂਰੀ ਹੈl

ਇਲੈਕਟ੍ਰੋਕਾਰਡੀਓਗਰਾਮ (ECG)

ਇਹ ਟੈਸਟ ਹਾਰਟ ਬੀਟ ਵਿੱਚ ਹੋਣ ਵਾਲੇ ਬਦਲਾਅ ਨੂੰ ਮਾਨੀਟਰ ਕਰ ਕੇ ਹਾਰਟ ਆਟੈਕ ਦੀ ਜਾਂਚ ਲਈ ਕੀਤਾ ਜਾਂਦਾ ਹੈl

ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (MRI)

ਸਾਡਾ ਦਿਲ ਵਾਲਵ ਕਿਵੇਂ ਕੰਮ ਕਰ ਰਿਹਾ ਹੈ, ਦਿਲ ਦੀ ਬਣਤਰ ਅਤੇ ਦਿਲ ਦੀਆਂ ਮਾਸਪੇਸ਼ੀਆਂ ਦੇ ਅੰਦਰ ਦਾਗ ਟਿਸ਼ੂ ਦੀ ਜਾਂਚ ਕਰਨ ਲਈ ਕੀਤਾ ਜਾਂਦਾ ਹੈl

ਸੀਟੀ ਸਕੈਨ

ਸੀਟੀ ਸਕੈਨ ਕਈ ਵਾਰ ਕੋਰੋਨਰੀ ਆਰਟੀ ਅਤੇ ਪੂਰੇ ਦਿਲ ਦੀ ਬਣਤਰ ਵਿੱਚ ਰੁਕਾਵਟ ਦਾ ਮੁਲਾਂਕਣ ਕਰਨ ਲਈ ਕੀਤੀ ਜਾਂਦੀ ਹੈl ਇਸ ਦੀ ਵਰਤੋਂ ਦਿਲ ਅਤੇ ਖੂਨ ਦੀਆਂ ਨਾੜੀਆਂ ਵਿੱਚ ਹੋਣ ਵਾਲੀਆਂ ਸਮੱਸਿਆਂ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈl

Share this news