Welcome to Perth Samachar

6 ਮਹੀਨਿਆਂ ਬਾਅਦ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਰਹੇ ਸੰਜੇ ਸਿੰਘ, ਮੰਨਣੀਆਂ ਹੋਣਗੀਆਂ ਅਦਾਲਤ ਦੀਆਂ ਇਹ ਸ਼ਰਤਾਂ

ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ‘ਆਪ’ ਆਗੂ ਨੂੰ ਇਹ ਰਾਹਤ ਕਈ ਸ਼ਰਤਾਂ ਨਾਲ ਮਿਲੀ ਹੈ।

ਤਾਜ਼ਾ ਜਾਣਕਾਰੀ ਮੁਤਾਬਕ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ ਆਪਣਾ ਪਾਸਪੋਰਟ ਸਰੰਡਰ ਕਰਨ ਲਈ ਕਿਹਾ ਹੈ।

ਅਦਾਲਤ ਨੇ ਸੰਜੇ ਸਿੰਘ ਨੂੰ 2 ਲੱਖ ਰੁਪਏ ਦੇ ਜ਼ਮਾਨਤੀ ਮੁਚੱਲਕੇ ਤੇ ਇੰਨੀ ਹੀ ਰਕਮ ‘ਤੇ ਜ਼ਮਾਨਤ ਦੇ ਦਿੱਤੀ। ‘ਆਪ’ ਆਗੂ ਦੀ ਪਤਨੀ ਨੇ ਜ਼ਮਾਨਤ ਬਾਂਡ ਭਰ ਦਿੱਤਾ ਹੈ।

ਇਨ੍ਹਾਂ ਸ਼ਰਤਾਂ ਦੀ ਕਰਨੀ ਪਵੇਗੀ ਪਾਲਣਾ

– ਦੇਸ਼ ਛੱਡ ਕੇ ਨਹੀਂ ਜਾ ਸਕਣਗੇ ਸੰਜੇ ਸਿੰਘ, ਸਰੰਡਰ ਕਰਨਾ ਪਵੇਗਾ ਪਾਸਪੋਰਟ।

– ਈਡੀ ਦੇ ਜਾਂਚ ਅਧਿਕਾਰੀ ਨੂੰ ਆਪਣਾ ਮੋਬਾਈਲ ਨੰਬਰ ਦੇਣਾ ਹੋਵੇਗਾ।

– ਐਕਸਾਈਜ਼ ਮਾਮਲੇ ‘ਚ ਆਪਣੀ ਭੂਮਿਕਾ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ।

– ਸੰਜੇ ਸਿੰਘ ਸਬੂਤਾਂ ਨਾਲ ਛੇੜਛਾੜ ਨਾ ਕਰੋ।

– ਦਿੱਲੀ-ਐੱਨਸੀਆਰ ਛੱਡਣ ਦੀ ਜਾਣਕਾਰੀ ਦੇਣੀ ਹੋਵੇਗੀ।

– ਸਿਆਸੀ ਪ੍ਰੋਗਰਾਮਾਂ ‘ਤੇ ਕੋਈ ਪਾਬੰਦੀ ਨਹੀਂ।

– ਈਡੀ ਦੀ ਜਾਂਚ ‘ਚ ਸਹਿਯੋਗ ਕਰਨਾ ਹੋਵੇਗਾ।

– ਈਡੀ ਦੇ ਜਾਂਚ ਅਧਿਕਾਰੀ ਨੂੰ ਆਪਣੀ ਲੋਕੇਸ਼ਨ ਸਾਂਝੀ ਕਰਨੀ ਹੋਵੇਗੀ।

– ਜਦੋਂ ਵੀ ਈਡੀ ਵੱਲੋਂ ਬੁਲਾਇਆ ਜਾਵੇ, ਤਾਂ ਜਾਣਾ ਪਵੇਗਾ।

Share this news