Welcome to Perth Samachar

Dubai Rain: ਡੇਢ ਸਾਲ ਦੇ ਬਰਾਬਰ ਬਾਰਿਸ਼ ਇਕ ਦਿਨ ‘ਚ ਹੋਣ ਕਾਰਨ, ਹੁਣ ਤੱਕ 18 ਮੌਤਾਂ ਦੀ ਪੁਸ਼ਟੀ

ਦੁਬਈ ਵਿੱਚ ਸੋਮਵਾਰ ਸਵੇਰੇ ਸ਼ੁਰੂ ਹੋਏ ਤੂਫਾਨੀ ਮੌਸਮ ਕਾਰਨ ਜੋ ਅਰਾਜਕਤਾ ਫੈਲੀ ਉਸਨੂੰ ਅਜੇ ਤੱਕ ਸਥਿਰ ਨਹੀਂ ਕੀਤਾ ਜਾ ਸਕਿਆ। ਲੱਖਾਂ ਲੋਕ ਇਸ ਖਰਾਬ ਮੌਸਮ ਕਾਰਨ ਪ੍ਰਭਾਵਿਤ ਹੋਏ ਹਨ, ਵੱਡੇ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਹੈ ਤੇ ਓਮਾਨ ਵਿੱਚ ਇਸੇ ਖਰਾਬ ਮੌਸਮ ਕਾਰਨ 18 ਮੌਤਾਂ ਹੋਣ ਦੀ ਖਬਰ ਹੈ, ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਿਲ ਹਨ। ਦੁਬਈ ਏਅਰਪੋਰਟ ਨੂੰ ਇਸ ਖਰਾਬ ਮੌਸਮ ਕਾਰਨ 2 ਦਿਨਾਂ ਲਈ ਬੰਦ ਕਰਨਾ ਪਿਆ ਤੇ ਸੈਂਕੜੇ ਆਉਣ ਤੇ ਜਾਣ ਵਾਲੀਆਂ ਉਡਾਣਾ ਨੂੰ ਰੱਦ ਕਰਨਾ ਪਿਆ। ਇਸ ਖਰਾਬ ਮੌਸਮ ਦਾ ਅਸਰ ਸਾਰੇ ਹੀ ਯੂਏਈ ਨੂੰ ਝੱਲਣਾ ਪਿਆ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਡੇਢ ਸਾਲ ਵਿੱਚ ਹੋਣ ਵਾਲੀ ਬਾਰਿਸ਼ ਇੱਕ ਦਿਨ ਵਿੱਚ ਪੈ ਗਈ ਹੈ। ਹੁਣ ਤੱਕ ਦੇ 1949 ਤੋਂ ਸ਼ੁਰੂ ਕੀਤੇ ਰਿਕਾਰਡਾਂ ਵਿੱਚ ਅੱਜ ਤੱਕ ਇਨੀਂ ਜਿਆਦਾ ਬਾਰਿਸ਼ ਦੇਖਣ ਨੂੰ ਨਹੀਂ ਮਿਲੀ। ਇੱਕ ਅਨੁਮਾਨ ਅਨਸੁਾਰ ਇਸ ਵੈਦਰ ਇਵੈਂਟ ਕਾਰਨ ਇੱਕਲੇ ਦੁਬਈ ਵਿੱਚ ਹੀ ਅਰਬਾਂ ਡਾਲਰਾਂ ਦਾ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ।

Share this news