Welcome to Perth Samachar

Fake Video Share News: Amir Khan ਦੀ Fake Video ਸ਼ੇਅਰ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ Police ਨੇ FIR ਕੀਤੀ ਦਰਜ

ਆਮਿਰ ਖਾਨ ਦੇ ਫਰਜ਼ੀ ਵੀਡੀਓ ਮਾਮਲੇ ‘ਚ ਪੁਲਿਸ ਨੇ ਕੀਤੀ ਕਾਰਵਾਈ

ਆਮਿਰ ਖਾਨ ਦੇ ਦਫ਼ਤਰ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਬੀਤੇ ਦਿਨ ਪੁਲਿਸ ਸਟੇਸ਼ਨ ‘ਚ ਧਾਰਾ 149, 420 ਅਤੇ ਆਈ.ਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਇਨ੍ਹਾਂ ਸਾਰੀਆਂ ਧਾਰਾਵਾਂ ਤਹਿਤ ਸਜ਼ਾ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ 31 ਸੈਕਿੰਡ ਦੀ ਇੱਕ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਅਭਿਨੇਤਾ ਇੱਕ ਸਿਆਸੀ ਪਾਰਟੀ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਸਨ। ਵੀਡੀਓ ਨੂੰ AI ਦੀ ਮਦਦ ਨਾਲ ਬਣਾਇਆ ਗਿਆ ਹੈ।

ਆਮਿਰ ਖਾਨ ਨੇ ਸਿਆਸੀ ਪਾਰਟੀ ਦਾ ਕੀਤਾ ਸਮਰਥਨ…!

31 ਸੈਕਿੰਡ ਦੇ ਇਸ ਵੀਡੀਓ ‘ਚ ਆਮਿਰ ਖਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਭਾਰਤ ਦਾ ਹਰ ਨਾਗਰਿਕ ਕਰੋੜਪਤੀ ਹੈ। ਵੀਡੀਓ ਦੇ ਆਖਰੀ ਫਰੇਮ ‘ਚ ਸਿਆਸੀ ਪਾਰਟੀ ਦਾ ਚਿੰਨ੍ਹ ਵੀ ਦੇਖਿਆ ਜਾ ਸਕਦਾ ਹੈ, ਜਿਸ ‘ਚ ਲਿਖਿਆ ਹੈ, ‘ਨਿਆਂ ਲਈ ਵੋਟ ਦਿਓ, ਕਾਂਗਰਸ ਨੂੰ ਵੋਟ ਦਿਓ।’ ਇੰਨਾ ਹੀ ਨਹੀਂ ਬੈਕਗਰਾਊਂਡ ਆਡੀਓ ‘ਚ ਵੀ ਇਹੀ ਗੱਲ ਸੁਣਾਈ ਦੇ ਰਹੀ ਹੈ। ਆਮਿਰ ਖਾਨ ਦੇ ਦਫ਼ਤਰ ਤੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਕਿਹਾ ਗਿਆ ਹੈ ਕਿ ‘ਲਾਲ ਸਿੰਘ ਚੱਢਾ’ ਅਦਾਕਾਰ ਨੇ ਆਪਣੇ 35 ਸਾਲ ਪੁਰਾਣੇ ਕਰੀਅਰ ‘ਚ ਕਦੇ ਵੀ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ। ਉਹ ਕਈ ਵਾਰ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰ ਚੁੱਕੇ ਹਨ।

Share this news