Welcome to Perth Samachar

Heart Attack Time: ਇਸ ਦਿਨ ਜ਼ਿਆਦਾਤਰ ਲੋਕਾਂ ਨੂੰ ਹੁੰਦਾ ਹੈ ਹਾਰਟ ਅਟੈਕ , ਖੋਜ ‘ਚ ਹੈਰਾਨ ਕਰਨ ਵਾਲਾ ਖੁਲਾਸਾ

Heart Attack Time: ਬਦਲਦੀ ਜੀਵਨਸ਼ੈਲੀ ਕਾਰਨ ਅੱਜ-ਕੱਲ੍ਹ ਕਈ ਬਿਮਾਰੀਆਂ ਆਮ ਹੋ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਹਾਰਟ ਅਟੈਕ। ਹਰ ਰੋਜ਼ ਹਾਰਟ ਅਟੈਕ ਨੂੰ ਲੈ ਕੇ ਕੋਈ ਨਾ ਕੋਈ ਖੋਜ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਇਸ ਸਬੰਧੀ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹਾਰਟ ਅਟੈਕ ਸਭ ਤੋਂ ਵੱਧ ਹਫ਼ਤੇ ਦੇ ਕਿਸੇ ਇੱਕ ਦਿਨ ਆਉਂਦਾ ਹੈ।

ਦਰਅਸਲ, ਬੇਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰੱਸਟ ਅਤੇ ਰਾਇਲ ਕਾਲਜ ਆਫ ਆਇਰਲੈਂਡ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ, ਹਾਰਟ ਅਟੈਕ ਨਾਲ ਜੁੜਿਆ ਇੱਕ ਖਾਸ ਦਿਨ ਦੱਸਿਆ ਗਿਆ ਹੈ। ਇਸ ਖੋਜ ਦੇ ਮੁਤਾਬਕ ਹਫਤੇ ਦੇ ਕਿਸੇ ਖਾਸ ਦਿਨ ਇੰਨਾ ਜ਼ਿਆਦਾ ਭਾਵਨਾਤਮਕ ਅਤੇ ਪੇਸ਼ੇਵਰ ਤਣਾਅ ਹੁੰਦਾ ਹੈ ਕਿ ਕਈ ਲੋਕ ਹਾਰਟ ਅਟੈਕ ਦਾ ਸ਼ਿਕਾਰ ਹੋ ਜਾਂਦੇ ਹਨ। ਇੰਨਾ ਹੀ ਨਹੀਂ ਇਸ ਅਧਿਐਨ ‘ਚ ਹੋਰ ਵੀ ਕਈ ਗੱਲਾਂ ਕਹੀਆਂ ਗਈਆਂ ਹਨ।

ਸੋਮਵਾਰ ਨੂੰ ਹਾਰਟ ਅਟੈਕ ਦਾ ਸਭ ਤੋਂ ਵੱਧ ਖਤਰਾ
ਇਸ ਅਧਿਐਨ ਮੁਤਾਬਕ ਸੋਮਵਾਰ ਨੂੰ ਹਾਰਟ ਅਟੈਕ ਦਾ ਖ਼ਤਰਾ ਬਾਕੀ ਦਿਨਾਂ ਦੇ ਮੁਕਾਬਲੇ ਸਭ ਤੋਂ ਵੱਧ ਹੁੰਦਾ ਹੈ। ਬੇਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰੱਸਟ ਅਤੇ ਆਇਰਲੈਂਡ ਦੇ ਰਾਇਲ ਕਾਲਜ ਆਫ ਸਰਜਨਸ ਦੇ ਖੋਜਕਰਤਾਵਾਂ ਨੇ 2013 ਅਤੇ 2018 ਦੇ ਵਿਚਕਾਰ ਆਇਰਲੈਂਡ ਵਿੱਚ 10,528 ਮਰੀਜ਼ਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ। ਜਿਸ ਨੂੰ ਬੇਹੱਦ ਗੰਭੀਰ ਕਿਸਮ ਦਾ ਹਾਰਟ ਅਟੈਕ ਹੋਣ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ।

ਜ਼ਿਆਦਾਤਰ ਹਾਰਟ ਅਟੈਕ ਸੋਮਵਾਰ ਨੂੰ ਕਿਉਂ ਆਉਂਦੇ ਹਨ?
ਦਰਅਸਲ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਤੋਂ ਹੀ ਕੰਮਕਾਜੀ ਹਫਤਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਮਾਨਸਿਕ ਸਿਹਤ ‘ਤੇ ਹੀ ਨਹੀਂ ਸਗੋਂ ਸਰੀਰਕ ਸਿਹਤ ‘ਤੇ ਵੀ ਸਟਰੈੱਸ ਪੈਂਦਾ ਹੈ। ਇਸ ਦੌਰਾਨ ਕਈ ਤਰ੍ਹਾਂ ਦੀਆਂ ਚੀਜ਼ਾਂ ਕਾਰਨ ਦਿਮਾਗ ‘ਚ ਤਣਾਅ ਵਧ ਜਾਂਦਾ ਹੈ, ਜਿਸ ਕਾਰਨ ਬੀ.ਪੀ. ਇਸ ਤੋਂ ਇਲਾਵਾ ਇਸ ਦਿਨ ਕੰਮ ‘ਤੇ ਵਾਪਸ ਜਾਣ ਦਾ ਤਣਾਅ ਹੁੰਦਾ ਹੈ ਜਿਸ ਲਈ ਇਕ ਵਾਰ ਫਿਰ ਹਕੀਕਤ ਦਾ ਸਾਹਮਣਾ ਕਰਨ ਲਈ ਹਿੰਮਤ ਕਰਨੀ ਪੈਂਦੀ ਹੈ। ਇਹ ਸਰੀਰਕ ਅਤੇ ਭਾਵਨਾਤਮਕ ਤਣਾਅ ਐਡਰੇਨਾਲੀਨ ਅਤੇ ਕੋਰਟੀਸੋਲ ਵਰਗੇ ਹਾਰਮੋਨਸ ਦੇ ਉਤਪਾਦਨ ਨੂੰ ਵਧਾਉਂਦਾ ਹੈ। ਜਿਸ ਨਾਲ ਹਾਰਟ ਅਟੈਕ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਦੂਜੇ ਦਿਨਾਂ ਦੇ ਮੁਕਾਬਲੇ ਸੋਮਵਾਰ ਨੂੰ ਜ਼ਿਆਦਾ ਹਾਰਟ ਅਟੈਕ ਆਉਂਦੇ ਹਨ।

Share this news