Welcome to Perth Samachar

Melbourne ਦੀ ਰਹਿਣ ਵਾਲੀ ਮੈਗੀ ਨੇ ਔਖੇ ਵੇਲੇ ਚੌਲ ਖਾਕੇ ਵੀ ਸਾਰਿਆ ਸਮਾਂ!

ਮੈਲਬੋਰਨ ਦੀ ਰਹਿਣ ਵਾਲੀ ਮੈਗੀ ਜੈਂਗ ਵਰਗੇ ਦੂਜਿਆਂ ਲਈ ਇੱਕ ਪ੍ਰੇਰਣਾਸ੍ਰੋਤ ਬਣਦੇ ਹਨ, ਜੋ ਆਪਣੇ ਟੀਚੇ ਹਾਸਿਲ ਕਰਨ ਲਈ ਫੁਕਰਪੁਣੇ ਤੇ ਹੋਰ ਅਜਿਹੀਆਂ ਦਿਖਾਵੇ ਭਰੀਆਂ ਚੀਜਾਂ ਤੋਂ ਦੂਰ ਰਹਿੰਦੇ ਹਨ ਤੇ ਜਿੰਦਗੀ ਦੇ ਵੱਡੇ ਟੀਚੇ ਹਾਸਿਲ ਕਰਦੇ ਹਨ। ਮੈਗੀ ਨੇ ਦੱਸਿਆ ਕਿ ਔਖੇ ਵੇਲੇ ਵਿੱਚ ਉਸਨੇ ਚੌਲ ਖਾਕੇ ਵੀ ਸਮਾਂ ਗੁਜਾਰਿਆ ਹੈ, ਪਰ ਅੱਜ ਮੈਗੀ ਜਿਸਨੂੰ ਕਿ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਦਾ ਸ਼ੌਂਕ ਸੀ ਆਪਣੇ ਹਾਣਦਿਆਂ ਮੁਕਾਬਲੇ 6 ਘਰਾਂ ਦੀ ਮਾਲਕਣ ਬਣੀ ਬੈਠੀ ਹੈ ਤੇ ਹੁਣ ਕਈ ਪ੍ਰਾਪਰਟੀਆਂ ਵੇਚਕੇ ਦੁਬਾਰਾ ਨਿਵੇਸ਼ ਕਰਨ ਦਾ ਮਨ ਬਣਾ ਰਹੀ ਹੈ।
ਮੈਗੀ ਨੇ ਦੱਸਿਆ ਕਿ ਇਹ ਕਰਨਾ ਆਸਾਨ ਨਹੀਂ ਸੀ, ਪਰ ਉਸਨੂੰ ਖੁਸ਼ੀ ਹੈ ਕਿ ਉਹ ਅਜਿਹਾ ਕਰ ਸਕੀ ਤੇ ਆਪਣਾ ਮੁਕਾਮ ਹਾਸਿਲ ਕਰ ਸਕੀ। ਮੈਗੀ ਦੀ ਮੰਨੀਏ ਤਾਂ ਮੈਲਬੋਰਨ ਵਰਗੇ ਸ਼ਹਿਰ ਵਿੱਚ ਪ੍ਰਾਪਰਟੀ ਨੂੰ ਲੈਕੇ ਸਮਾਂ ਆਉਂਦੇ ਕਈ ਸਾਲ ਸੁਨਿਹਰਾ ਰਹਿਣ ਵਾਲਾ ਹੈ।

Share this news