Welcome to Perth Samachar

Paris Olympics ਵਿਚ Canada ਦੀ ਨੁਮਾਇੰਦਗੀ ਕਰੇਗਾ Amarveer Dhesi

ਸਰੀ ਦੇ ਭਲਵਾਨ ਅਮਰ ਸਿੰਘ ਢੇਸੀ ਨੇ ਪੈਰਿਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਥਾਂ ਪੱਕੀ ਕਰ ਲਈ ਹੈ। ਵੈਨਕੂਵਰ ਪੁਲਿਸ ਦੇ ਅਫਸਰ ਅਮਰ ਸਿੰਘ ਢੇਸੀ ਨੇ ਕੁਆਲੀਫਾਈਂਗ ਰਾਊਂਡ ਵਿਚ ਵਿਰੋਧੀਆਂ ਨੂੰ ਚਾਰੋ ਖਾਨੇ ਚਿਤ ਕਰ ਦਿਤਾ ਅਤੇ ਟੋਕੀਓ ਓਲੰਪਿਕਸ ਮਗਰੋਂ ਪੈਰਿਸ ਵਿਖੇ ਵੀ ਕੈਨੇਡਾ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕੀਤਾ।

 

ਕੈਨੇਡੀਅਨ ਓਲੰਪਿਕਸ ਕਮੇਟੀ ਦੀ ਵੈਬਸਾਈਟ ਮੁਤਾਬਕ ਅਮਰ ਸਿੰਘ ਢੇਸੀ ਆਪਣੇ ਪਰਵਾਰ ਵਿਚ ਇਕੱਲਾ ਭਲਵਾਨ ਨਹੀਂ, ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਬਲਬੀਰ ਸਿੰਘ ਵੀ ਭਲਵਾਨੀ ਦੇ ਖੇਤਰ ਵਿਚ ਨਾਮਣਾ ਖੱਟ ਚੁੱਕੇ ਹਨ। ਕੈਨੇਡਾ ਪੁੱਜਣ ਉਪ੍ਰੰਤ ਬਲਬੀਰ ਸਿੰਘ ਨੇ ਸਰੀ ਵਿਖੇ ਰੈਸÇਲੰਗ ਕਲੱਬ ਵੀ ਆਰੰਭਿਆ ਜਿਥੇ ਨੌਜਵਾਨਾਂ ਨੂੰ ਭਲਵਾਨੀ ਦੇ ਗੁਰ ਸਿਖਾਏ ਜਾਂਦੇ ਹਨ। ਅਮਰ ਸਿੰਘ ਢੇਸੀ ਨੇ 2022 ਦੀਆਂ ਕਾਮਨਵੈਲਥ ਖੇਡਾਂ ਅਤੇ ਪੈਨ ਐਮ ਚੈਂਪੀਅਨਸ਼ਿਪ ਵਿਚ ਕੈਨੇਡਾ ਦੀ ਨੁਮਾਇੰਦਗੀ ਕਰਦਿਆਂ ਗੋਲਡ ਮੈਡਲ ਹਾਸਲ ਕੀਤੇ।

ਟੋਕੀਓ ਓਲੰਪਿਕਸ ਵਿਚ ਅਮਰ ਢੇਸੀ ਦੀ ਕਾਰਗੁਜ਼ਾਰੀ ਢਿੱਲੀ ਰਹੀ ਅਤੇ ਆਪਣੇ ਭਾਰ ਵਰਗ ਵਿਚ 13ਵਾਂ ਸਥਾਨ ਹਾਸਲ ਕੀਤਾ। ਵੈਨਕੂਵਰ ਪੁਲਿਸ ਵੱਲੋਂ ਆਪਣੇ ਕਾਂਸਟੇਬਲ ਨੂੰ ਪੈਰਿਸ ਓਲੰਪਿਕਸ ਵਾਸਤੇ ਚੁਣੇ ਜਾਣ ‘ਤੇ ਵਧਾਈ ਦਿਤੀ ਗਈ ਹੈ।

Share this news