Welcome to Perth Samachar

Vaisakhi 2024: ਕਿਉਂ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ ? ਜਾਣੋ ਕੀ ਹੈ ਇਤਿਹਾਸ?

Baisakhi 2024: ਵਿਸਾਖੀ ਦਾ ਤਿਉਹਾਰ ਹਰ ਸਾਲ ਮੇਸ਼ ਸੰਕ੍ਰਾਂਤੀ ਨੂੰ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਪੰਜਾਬੀ ਭਾਈਚਾਰੇ ਦੇ ਲੋਕ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਵਿਸਾਖੀ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦੀ ਹੈ।

ਦੱਸ ਦਈਏ ਕਿ ਵਿਸਾਖੀ ਨੂੰ ਵਾਢੀ ਦੇ ਸੀਜ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਖੁਸ਼ਹਾਲੀ ਦਾ ਤਿਉਹਾਰ ਹੈ।

 

ਇਸ ਨੂੰ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਅਸਾਮ ਵਿੱਚ ਬੀਹੂ, ਬੰਗਾਲ ਵਿੱਚ ਨਬਾ ਵਰਸ਼ਾ, ਕੇਰਲਾ ਵਿੱਚ ਪੂਰਮ ਵਿਸ਼ੂ।

ਸਿੱਖ ਧਰਮ ‘ਚ ਵਿਸਾਖੀ ਦਾ ਇਤਿਹਾਸ

ਸ੍ਰੀ ਅਨੰਦਪੁਰ ਸਾਹਿਬ ਵਿਖੇ 13 ਅਪ੍ਰੈਲ 1699 ਦੀ ਵਿਸਾਖੀ ਨੂੰ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਉਂਦਾ ਹੈ। ਖਾਲਸਾ ਪੰਥ ਦੀ ਸਥਾਪਨਾ ਦਾ ਮਕਸਦ ਧਰਮ ਅਤੇ ਧਾਰਮਿਕਤਾ ਦੇ ਆਦਰਸ਼ ਲਈ ਹਮੇਸ਼ਾ ਤਿਆਰ ਰਹਿਣਾ।

ਕਿਸਾਨਾਂ ਲਈ ਵਿਸਾਖੀ ਦੀ ਮਹੱਤਤਾ

ਕਿਸਾਨ ਵਿਸਾਖੀ ਦੇ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਕਿਸਾਨ ਕਣਕਾਂ ਦੀ ਵਾਢੀ ਕਰਦੇ ਹਨ ਫਸਲ ਦੇ ਘਰ ਆਉਣ ਦੀ ਖੁਸ਼ੀ ਵਿੱਚ ਕੁਦਰਤ ਅਤੇ ਰੱਬ ਦਾ ਧੰਨਵਾਦ ਕਰਦੇ ਹਨ। ਇਸ ਖੁਸ਼ੀ ਵਿੱਚ ਕਿਸਾਨ ਭੰਗੜਾ ਪਾਉਂਦੇ ਹਨ। ਇਹ ਤਿਉਹਾਰ ਕਿਸਾਨਾਂ ਲਈ ਹੀ ਨਹੀਂ ਸਗੋਂ ਸਿੱਖ ਕੌਮ ਵਿੱਚ ਵੀ ਧਾਰਮਿਕ ਮਹੱਤਵ ਰੱਖਦਾ ਹੈ।

ਇਸ ਤਰ੍ਹਾਂ ਪਿਆ ਨਾਮ ‘ਵਿਸਾਖੀ’

ਵਿਸਾਖੀ ਦੇ ਸਮੇਂ ਅਸਮਾਨ ਵਿੱਚ ਵਿਸਾਖ ਨਛੱਤਰ ਹੁੰਦਾ ਹੈ। ਵਿਸ਼ਾਖਾ ਨਛੱਤਰ ਪੂਰਨਮਾਸ਼ੀ ਹੋਣ ਕਾਰਨ ਇਸ ਮਹੀਨੇ ਨੂੰ ਵਿਸਾਖ ਕਿਹਾ ਜਾਂਦਾ ਹੈ। ਇਸ ਦਿਨ ਹਿੰਦੂ ਸੰਪਰਦਾ ਦੇ ਲੋਕ ਗੰਗਾ ਇਸ਼ਨਾਨ ਕਰਦੇ ਹਨ ਅਤੇ ਦੇਵੀ ਗੰਗਾ ਦਾ ਗੁਣਗਾਨ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਅਸ਼ਵੇਧ ਯੱਗ ਕਰਨ ਦੇ ਬਰਾਬਰ ਫਲ ਮਿਲਦਾ ਹੈ।

ਜਲਿਆਂਵਾਲਾ ਬਾਗ ਅੰਮ੍ਰਿਤਸਰ ਦਾ ਸਾਕਾ

13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿੱਚ ਕਰੀਬ 20,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਬੱਚੇ, ਔਰਤਾਂ, ਬਜ਼ੁਰਗ ਆਦਿ ਸ਼ਾਮਿਲ ਸਨ।

Share this news